• 2:52 am
Go Back
Road accident

ਕੈਲਗਰੀ: ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਉਸ ਸਮੇਂ ਮਾਤਮ ਦਾ ਮਾਹੌਲ ਛਾਅ ਗਿਆ ਜਦੋਂ ਇਥੇ ਅਲਬੀਨੀਅਨ ਮੂਲ ਦੇ ਪਰਿਵਾਰ ਨਾਲ ਸੜਕੀ ਦੁਰਘਟਨਾ ਵਾਪਰ ਗਈ ਜਿਸ ਦੌਰਾਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਉਕਤ ਪਰਿਵਾਰ ਘੁੰਮਣ ਦੇ ਲਈ ਆਇਆ ਹੋਇਆ ਸੀ ਪਰ ਅਚਾਨਕ ਹਾਈਵੇਅ 17 ਤੇ ਇਹ ਘਟਨਾ ਵਾਪਰ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਪਰਿਵਾਰ ਨੇ ਕੁਝ ਹੋਰ ਦਿਨ ਇਥੇ ਘੁੰਮਣਾ ਸੀ ਜਦਕਿ ਪਹਿਲਾਂ ਹੀ ਇਹ ਭਾਣਾ ਵਰਤ ਗਿਆ। ਉਧਰ ਪੁਲਿਸ ਪ੍ਰਸ਼ਾਸਨ ਨੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਿਲ ਕਰਵਾ ਦਿਤਾ ਹੈ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਸਭ ਨੂੰ ਲੈਕੇ ਪ੍ਰਸ਼ਾਸਨ ਸਮੇਤ ਲੋਕਾਂ ਵਿਚ ਵੀ ਸੋਗ ਪਾਇਆ ਜਾ ਰਿਹਾ ਹੈ।

Facebook Comments
Facebook Comment