• 3:05 am
Go Back

ਲੁਧਿਆਣਾ: ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ  ਸਿੰਘ ਮਜੀਠੀਆ ‘ਤੇ ਚੁਟਕੀ ਲੈਦੇ ਹੋਏ ਕਿਹਾ  ਕਿ ਜਿਸ ਦਿਨ ਐੱਸ.ਟੀ.ਐਫ. ਅਤੇ ਚਟੋਪਾਧਿਆਏ ਦੀ ਰਿਪੋਰਟ ਹਾਈਕੋਰਟ ਵੱਲੋਂ ਖੋਲ੍ਹੀ ਜਾਵੇਗੀ ਉਸ ਦਿਨ ਬਿਕਰਮ ਮਜੀਠੀਆ ਜੇਲ੍ਹ ‘ਚ ਹੋਵੇਗਾ। ਉਨ੍ਹਾਂ ਨੇ ਕਿਹਾ ‘ਜਿਸ ਦਿਨ ਉਹ ਰਿਪੋਰਟ ਖੁੱਲ ਗਈ ਤਾਂ ਸਾਰਾ ਪੰਜਾਬ ਉਸ ਦਿਨ ਭੰਗੜੇ ਪਵੇਗਾ’। ਇਸ ਤੋਂ ਇਲਾਵਾ ਬਿੱਟੂ ਨੇ ਧਰਮਵੀਰ ਗਾਂਧੀ ਵੱਲੋਂ ਕਿਸਾਨਾਂ ਨੂੰ ਚੂਰਾ-ਪੋਸਤ ਦੀ ਖੇਤੀ ਕਰਨ ਦੀ ਇਜਾਜ਼ਤ ਦੇਣ ਦੀ ਮੰਗ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਡਿਬੇਟ ਦਾ ਤੇ ਬਹੁਤ ਡੂੰਘਾ ਮਸਲਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਸ਼ੇ ਨੂੰ ਨੁਕੇਲ ਪਾ ਰਹੀ ਹੈ ਤੇ ਨਸ਼ੇ ਦੀਆਂ ਦੁਕਾਨਾਂ ਖੋਲਣੀਆਂ ਵੀ ਚੰਗੀ ਗੱਲ ਨਹੀਂ ਹੈ। ਦੱਸ ਦਈਏ ਕਿ ਲੁਧਿਆਣਾ ਦੇ ਇਕ ਨਿਜੀ ਪੈਲੇਸ ‘ਚ ਟੈਂਟ ਡੀਲਰ ਐਸੋਸੀਏਸ਼ਨ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ‘ਚ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸ਼ਿਰਕਤ ਕੀਤੀ ਸੀ।

Facebook Comments
Facebook Comment