• 8:23 am
Go Back

ਰਾਂਚੀ: ਝਾਰਖੰਡ ਦੇ ਰਾਂਚੀ ਦੇ ਦਿੱਲੀ ਦੇ ਬੁਰਾੜੀ ਕਾਂਡ ਤੋਂ ਵਰਗਾ ਇੱਕ ਮਾਮਲਾ ਸਾਹਮਣੇ ਆਇਆ ਹੈ। ਰਾਂਚੀ ਦੇ ਇੱਕ ਪਰਿਵਾਰ ਦੇ 7 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਵਿਚੋਂ ਇੱਕ ਵਿਅਕਤ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਸੀ ਜਦਕਿ ਬਾਕੀ ਮੈਂਬਰਾਂ ਦੀਆਂ ਲਾਸ਼ਾਂ ਬੈੱਡ ਤੇ ਪਾਈਆਂ ਮਿਲੀਆਂ ਸਨ। ਮ੍ਰਿਤਕ 7 ਜਣਿਆਂ ਵਿੱਚ 2 ਬੱਚੇ ਵੀ ਸ਼ਾਮਲ ਹਨ। ਘਟਨਾ ਰਾਂਚੀ ਦੇ ਕਾਂਕੇ ਥਾਣਾ ਦੇ ਬੋੜਿਆ ਅਰਸੰਡੇ ਦੀ ਹੈ। ਇਹ ਪਰਿਵਾਰ ਬਿਹਾਰ ਦੇ ਭਾਗਲਪੁਰ ਦਾ ਰਹਿਣ ਵਾਲਾ ਹੈ। ਪਰਿਵਾਰ ਦਾ ਮੁਖੀ ਗੌਦਰੇਜ ਕੰਪਨੀ ਵਿੱਚ ਕੰਮ ਕਰਦਾ ਸੀ।
ਮਕਾਨ ਮਾਲਕ ਨੇ ਦੱਸਿਆ ਕਿ ਸਵੇਰੇ ਜਦੋਂ ਘਰ ਦਾ ਦਰਵਾਜ਼ਾ ਕਾਫੀ ਦੇਰ ਤਕ ਨਹੀਂ ਖੁੱਲ੍ਹਾ ਤਾਂ ਉਨ੍ਹਾਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜਦੋਂ ਪੁਲਿਸ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੋਈ ਤਾਂ ਲਾਸ਼ਾਂ ਦੇਖ ਕੇ ਹੈਰਾਨ ਰਹਿ ਗਈ। ਫਿਲਹਾਲ ਇਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਚੱਲਿਆ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਬੁਰਾੜੀ ਵਿੱਚ 11 ਜਣਿਆਂ ਨੇ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। 11 ਵਿੱਚੋਂ 7 ਮਹਿਲਾਵਾਂ ਤੇ ਚਾਰ ਪੁਰਸ਼ ਸ਼ਾਮਲ ਸਨ। ਕੁਝ ਲਾਸ਼ਾਂ ਕੇ ਹੱਥ ਪੈਰ ਬੰਨ੍ਹੇ ਹੋਏ ਸੀ। ਕੁਝ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੋਈ ਸੀ।

Facebook Comments
Facebook Comment