• 3:19 pm
Go Back
Rana Daggubati

ਫਿਲਮ ਬਾਹੂਬਲੀ ‘ਚ ਭੱਲਾਲ ਦੇਵ ਦੀ ਭੂਮਿਕਾ ਨਾਲ ਦੇਸ਼ ਭਰ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੇ ਰਾਣਾ ਦੱਗੁਬਤੀ 14 ਦਿਸੰਬਰ 1984 ਨੂੰ ਜਨਮੇ ਸਨ। ਬਾਹੂਬਲੀ ‘ਚ ਰਾਣਾ ਦਾ ਕਿਰਦਾਰ ਕਾਫ਼ੀ ਯਾਦਗਾਰ ਰਿਹਾ ਇਸ ਤੋਂ ਬਾਅਦ ਉਹ ਫਿਲਮ ਗਾਜ਼ੀ ਵਿੱਚ ਨਜ਼ਰ ਆਏ। ਰਾਣਾ ਆਪਣੀ ਫਿਜ਼ੀਕ ਅਤੇ ਅਦਾਕਾਰੀ ਲਈ ਕਾਫ਼ੀ ਮਸ਼ਹੂਰ ਹੈ ਜਾਣੋ ਰਾਣਾ ਬਾਰੇ ਕੁਝ ਖਾਸ ਗੱਲਾਂ:

ਰਾਣਾ ਐਕਟਰ ਦੇ ਨਾਲ ਵਿਜ਼ੁਅਲ ਇਫੈਕਟਸ ਡਾਇਰੈਕਟਰ ਅਤੇ ਫੋਟੋਗਰਾਫਰ ਵੀ ਹਨ‌‌‌‌ ਉਨ੍ਹਾਂ ਦੇ ਪਿਤਾ ਵੀ ਇੱਕ ਤੇਲਗੁ ਫਿਲਮ ਡਾਇਰੈਕਟਰ ਹਨ। ਪੜਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਚੇੱਨਈ ਵਿੱਚ ਕਈ ਡਾਕਿਊਮੈਂਟਰੀ ਅਤੇ ਐਡ ਨੂੰ ਡਾਇਰੈਕਟ ਕੀਤਾ। ਫਿਰ ਉਹ ਹੈਦਰਾਬਾਦ ਆ ਕੇ ਆਪਣੇ ਪਿਤਾ ਦਾ ਪ੍ਰੋਡਕ‍ਸ਼ਨ ਹਾਊਸ ਦੇਖਣ ਲੱਗੇ।
Rana Daggubati
ਰਾਣਾ ਨੇ ‌ਆਪਣੇ ਫਿਲਮੀ ਕਰਿਅਰ ਦੀ ਸ਼ੁਰੂਆਤ ਸਾਲ 2010 ਵਿੱਚ ਆਈ ਪਾਲਿਟਿਕਲ ਥਰਿਲਰ ਲੀਡਰ ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਤਾਮਿਲ ਫਿਲਮਾਂ ਵਿੱਚ ਕੰਮ ਕੀਤਾ ਪਰ ਫਿਲਮ ਬਾਹੂਬਲੀ ਤੋਂ ਰਾਣਾ ਨੂੰ ਪਹਿਚਾਣ ਮਿਲੀ। ਰਾਣਾ ਨੇ ‌ਇਸ ਫਿਲਮ ਵਿੱਚ ਵਿਲੇਨ ਦਾ ਕਿਰਦਾਰ ਨਿਭਾਇਆ ਸੀ।
Rana Daggubati
ਇਸ ਫਿਲਮ ਲਈ ਰਾਣਾ ਨੇ ਆਪਣਾ ਭਾਰ 100 ਕਿੱਲੋ ਵਧਾ ਲਿਆ ਸੀ। ਰਾਣਾ ਹਰ ਦਿਨ 8 ਵਾਰ ਖਾਣਾ ਖਾਂਦੇ ਸਨ ਨਾਲ ਹੀ ਦਿਨ ਭਰ ਵਿੱਚ ਕਰੀਬ 40 ਆਂਡੇ ਖਾਂਦੇ ਸਨ ਹਰ ਦੋ ਘੰਟੇ ਵਿੱਚ ਉਹ ਚਾਵਲ ਖਾਂਦੇ ਸਨ। ਉਹ 4000 ਕਲੋਰੀ ਹਰ ਦਿਨ ਗੇਨ ਕਰਦੇ ਸਨ।
Rana Daggubati
ਰਾਣਾ ਨੇ ਆਪਣੇ ਫਿਜੀਕ ਲਈ ਇੱਕ ਸਪੇਸ਼ਲ ਟਰੇਨਰ ਵੀ ਰੱਖਿਆ ਸੀ ਤੇ ਰਾਣਾ ਲਈ ਡੇਢ ਕਰੋੜ ਰੁਪਏ ਦੀ ਇੱਕ ਜਿਮ ਮਸ਼ੀਨ ਮੰਗਵਾਈ ਗਈ ਸੀ। ਜਿਸ ਵਿੱਚ ਉਹ ਹਰ ਦਿਨ 8 ਘੰਟੇ ਜਿਮ ਕਰਦੇ ਸਨ ਰਾਣਾ ਨੇ ਤੇਲਗੁ ਫਿਲਮਾਂ ਦੇ ਇਲਾਵਾ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ। ਇਨ੍ਹਾ ਵਿੱਚੋਂ ਦ ਗਾਜੀ , ਦਮ ਮਾਰੋ ਦਮ , ਯੇ ਜਵਾਨੀ ਹੈ ਦੀਵਾਨੀ ਅਤੇ ਬੇਬੀ ਸ਼ਾਮਿਲ ਹੈ।

Facebook Comments
Facebook Comment