• 12:37 pm
Go Back

ਮਾਨਸਾ: ਸੁਖਬੀਰ ਬਾਦਲ ਆਪਣੀਆਂ ਰੈਲੀਆਂ ‘ਚ ਜਿਥੇ ਲੋਕਾਂ ਨੂੰ ਕਹਿ ਰਹੇ ਨੇ ਕਿ ਉਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਬਾਦਲ ਦੇ ਇਸੇ ਬਿਆਨ ਤੇ ਵਿਰੋਧੀਆਂ ਵਲੋਂ ਤੰਜ ਕਸੇ ਜਾ ਰਹੇ ਨੇ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸੁਖਬੀਰ ਬਾਦਲ ਦੇ ਇਸ ਬਿਆਨ ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਇਸ ਵਾਰ ਅਕਾਲੀ ਦਲ ਨੂੰ ਸਿਰਫ 14 ਸੀਟਾਂ ਮਿਲੀਆਂ ਪਰ 2022 ‘ਚ ਅਕਾਲੀ ਦਲ ਦਾ ਮੁਕੰਮਲ ਸਫਾਇਆ ਹੋ ਜਾਣਾ ਤੇ ਸੁਖਬੀਰ ਵੀ ਹਾਰਣਗੇ। ਉਥੇ ਹੀ ਬੀਬੀ ਬਾਦਲ ਤੇ ਵੀ ਵੜਿੰਗ ਨੇ ਨਿਸ਼ਾਨੇ ਸਾਧੇ ਰਾਜੋਆਣਾ ਵਲੋਂ ਅਕਾਲੀ ਦਲ ਤੇ ਭਾਜਪਾ ਨੂੰ ਸਮਰਥਨ ਦੇਣ ਤੇ ਵੜਿੰਗ ਨੇ ਰਾਜੋਆਣਾ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਬਿਆਨ ਨਾ ਦੇਣ। ਰਾਜਾ ਵੜਿੰਗ ਨੇ ਹਰਸਿਮਰਤ ਬਾਦਲ ‘ਤੇ ਬੋਲਦਿਆ ਕਿਹਾ ਕਿ ਬੀਬੀ ਬਾਦਲ ਬੁਖਲਾਹਟ ‘ਚ ਜੇਕਰ ਲੋਕਾਂ ਨੇ ਉਸ ਨੂੰ ਚੁਣਿਆ ਹੈ ਤਾਂ ਉਸ ਨੂੰ ਸਵਾਲ ਦੇ ਜਾਵਬ ਵੀ ਦੇਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਬਿਆਨ ਦਿੱਤਾ ਗਿਆ ਸੀ ਕਿ ਮੈਂ ਮੁਖ ਮੰਤਰੀ ਬਣਾ ਦਿਓ ਉਸ ਨੇ ਲੈ ਰਾਜਾ ਵੜਿੰਗ ਨੇ ਕਿਹਾ ਐ ਕਿ ਉਹ ਪਾਗਲ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ‘ਚ ਬਲਵੰਤ ਸਿੰਘ ਰਾਜੋਆਣ ਦੁਆਰਾ ਅਕਾਲੀ ‘ਤੇ ਭਾਜਪਾ ਨੂੰ ਵੋਟਾਂ ਪਾਓ ‘ਤੇ ਵੀ ਰਾਜਾ ਵੜਿੰਗ ਨੇ ਆਪਣਾ ਬਿਆਨ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਰਾਜਾ ਵੜਿੰਗ ਦੇ ਇਨ੍ਹਾਂ ਬਿਆਨ ਦਾ ਜਵਾਬ ਸੁਖਬੀਰ ਬਾਦਲ ਕੀ ਦਿੰਦੇ ਨੇ ..

Facebook Comments
Facebook Comment