• 8:42 am
Go Back
Q4 Cost Report

ਓਟਾਵਾ: ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਏ ਗਏ ਸਟੀਲ ਤੇ ਐਲੂਮੀਨੀਅਮ ਟੈਰਿਫ ਨੌਰਥ ਅਮੈਰੀਕਨ ਟਰੇਡ ਅਗਰੀਮੈਂਟ ਦੇ ਆਟੋਜ਼ ਨਾਲ ਜੁੜੇ ਅਹਿਮ ਹਿੱਸੇ ਦੇ ਵਿਰੋਧਾਭਾਸੀ ਹਨ, ਜੋ ਕਿ ਆਟੋ ਸੈਕਟਰ ਦੇ ਨਿਘਾਰ ਦਾ ਕਾਰਨ ਬਣਨਗੇ। ਅਮਰੀਕੀ ਕਾਰੋਬਾਰਾਂ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਤੇ ਫਰੀਲੈਂਡ ਨੇ ਆਖਿਆ ਕਿ ਇਸੇ ਕਾਰਨ ਕੈਨੇਡਾ ਵੱਲੋਂ 2019 ਵਿੱਚ ਇਨ੍ਹਾਂ ਟੈਕਸਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲ ਰਿਹਾ ਹੈ।
Q4 Cost Report
ਉਨ੍ਹਾਂ ਆਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਏ ਗਏ ਇਨ੍ਹਾਂ ਟੈਰਿਫਜ਼ ਨੂੰ ਨਵੀਂ ਟਰੇਡ ਡੀਲ ਲਾਗੂ ਹੋਣ ਤੋਂ ਪਹਿਲਾਂ ਹੀ ਹਟਾਉਣ ਦੀ ਮੰਗ ਹੁਣ ਅਮਰੀਕੀ ਕਾਰੋਬਾਰੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ। ਫਰੀਲੈਂਡ ਨੇ ਆਖਿਆ ਕਿ ਕੈਨੇਡਾ ਤਾਂ ਪਹਿਲਾਂ ਹੀ ਇਨ੍ਹਾਂ ਟੈਰਿਫਜ਼ ਨੂੰ ਹਟਾਉਣ ਲਈ ਸੰਘਰਸ਼ ਕਰ ਰਿਹਾ ਹੈ।
Q4 Cost Report
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਇਹੋ ਆਖਣਾ ਹੈ ਕਿ ਇਨ੍ਹਾਂ ਟੈਰਿਫਜ਼ ਨੂੰ ਹਟਾਏ ਜਾਣ ਲਈ ਅਮਰੀਕਾ ਉੱਤੇ ਦਬਾਅ ਬਣਾਉਣ ਵਾਸਤੇ ਅਮਰੀਕੀ ਕਾਨੂੰਨਘਾੜਿਆਂ ਤੇ ਕਾਰੋਬਾਰੀਆਂ ਦਾ ਵੀ ਕੈਨੇਡਾ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਟਰੂਡੋ ਵੱਲੋਂ ਇਹ ਖੁਲਾਸਾ ਸ਼ੁੱਕਰਵਾਰ ਨੂੰ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਕੀਤਾ ਗਿਆ ਸੀ।
Q4 Cost Report
ਪਿਛਲੇ ਹਫਤੇ ਵਾਸ਼ਿੰਗਟਨ ਦੇ ਦੌਰੇ ਉੱਤੇ ਗਈ ਫਰੀਲੈਂਡ ਨੇ ਆਖਿਆ ਕਿ ਉਨ੍ਹਾਂ ਨੇ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਟੈਰਿਫ ਹਟਾਉਣ ਦਾ ਮਾਮਲਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪਿਓ ਤੇ ਰੱਖਿਆ ਮੰਤਰੀ ਜਿੰਮ ਮੈਟਿਸ ਕੋਲ ਵੀ ਉਠਾਇਆ ਸੀ। ਇਸ ਤੋਂ ਇਲਾਵਾ ਫਰੀਲੈਂਡ ਨੇ ਅਮਰੀਕੀ ਟਰੇਡ ਨੁਮਾਇੰਦੇ ਰੌਬਰਟ ਲਾਈਥਜ਼ਰ ਕੋਲ ਵੀ ਇਹ ਮੁੱਦਾ ਦੁਬਾਰਾ ਉਠਾਇਆ ਤੇ ਇਸ ਬਾਰੇ ਠੋਸ ਕਾਰਵਾਈ ਕਰਨ ਲਈ ਉਨ੍ਹਾਂ ਉੱਤੇ ਦਬਾਅ ਵਧਾਇਆ।
Q4 Cost Report
ਫਰੀਲੈਂਡ ਨੇ ਆਖਿਆ ਕਿ ਆਖਿਰਕਾਰ ਅਮਰੀਕੀ ਵਣਜ ਮੰਤਰਾਲਾ ਹੀ ਟੈਰਿਫਜ਼ ਦੇ ਮੁੱਦੇ ਬਾਰੇ ਫੈਸਲਾ ਕਰੇਗਾ ਪਰ ਉਦੋਂ ਤੱਕ ਅਸੀਂ ਆਪਣੀ ਪੂਰੀ ਵਾਹ ਲਾਵਾਂਗੇ। ਇਸ ਦੌਰਾਨ ਕੈਨੇਡਾ ਵਿੱਚ ਟਰੰਪ ਦੀ ਅੰਬੈਸਡਰ ਕੈਲੀ ਕ੍ਰਾਫਟ ਨੇ ਆਖਿਆ ਕਿ ਉਨ੍ਹਾਂ ਦਾ ਵਣਜ ਮੰਤਰਾਲਾ ਟੈਰਿਫਜ਼ ਮਾਮਲੇ ਬਾਰੇ ਫੈਸਲਾ ਤਣ-ਪੱਤਣ ਲਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰ ਰਿਹਾ ਹੈ।

Facebook Comments
Facebook Comment