• 2:43 am
Go Back
Punjab supply pigs Nagaland

Punjab supply pigs Nagaland
ਚੰਡੀਗੜ੍ਹ: ਪੰਜਾਬ ਦੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਨਾਗਾਲੈਂਡ ਦੇ ਵਫ਼ਦ ਨੇ ਵਿਸ਼ੇਸ਼ ਕਰਕੇ ਪੰਜਾਬ ਦੇ ਸੂਰਾਂ ਵਿੱਚ ਆਪਣੀ ਦਿਲਚਸਪੀ ਵਿਖਾਈ ਹੈ ਕਿਉਂਕਿ ਨਾਗਾਲੈਂਡ ਦੇ ਲੋਕ ਦੇਸ਼ ਦੇ ਹੋਰਨਾਂ ਸੂਰਾਂ ਦੇ ਮੁਕਾਬਲੇ ਪੰਜਾਬ ਦੇ ਸੂਰਾਂ ਨੂੰ ਵਧੀਆ ਅਤੇ ਨਰੋਆ ਮੰਨਦੇ ਹਨ। ਉਨ੍ਹਾ ਦੱਸਿਆ ਕਿ ਸਹਿਮਤੀ ਅਨੁਸਾਰ 8000 ਸੂਰ ਹਰ ਮਹੀਨੇ ਨਾਗਾਲੈਂਡ ਨੂੰ ਭੇਜੇ ਜਾਣਗੇ ਅਤੇ ਸਾਲਾਨਾ 200 ਕਰੋੜ ਰੁਪਏ ਦੀ ਆਮਦਨ ਪੰਜਾਬ ਦੇ ਸੂਰ ਪਾਲਕਾਂ ਨੂੰ ਹੋਵੇਗੀ। ਇਸ ਸਬੰਧੀ ਰਸਮੀ ਸਮਝੌਤਾ ਆਉਣ ਵਾਲੇ ਦਿਨਾਂ ‘ਚ ਕੀਤਾ ਜਾਵੇਗਾ।

ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਨਾਗਾਲੈਂਡ ਦੇ ਵਫ਼ਦ ਨੇ ਵਿਸ਼ੇਸ਼ ਕਰਕੇ ਪੰਜਾਬ ਦੇ ਸੂਰਾਂ ਵਿੱਚ ਆਪਣੀ ਦਿਲਚਸਪੀ ਵਿਖਾਈ ਹੈ ਕਿਉਂਕਿ ਨਾਗਾਲੈਂਡ ਦੇ ਲੋਕ ਦੇਸ਼ ਦੇ ਹੋਰਨਾਂ ਸੂਰਾਂ ਦੇ ਮੁਕਾਬਲੇ ਪੰਜਾਬ ਦੇ ਸੂਰਾਂ ਨੂੰ ਵਧੀਆ ਅਤੇ ਨਰੋਆ ਮੰਨਦੇ ਹਨ। ਉਨ੍ਹਾ ਦੱਸਿਆ ਕਿ ਸਹਿਮਤੀ ਅਨੁਸਾਰ 8000 ਸੂਰ ਹਰ ਮਹੀਨੇ ਨਾਗਾਲੈਂਡ ਨੂੰ ਭੇਜੇ ਜਾਣਗੇ ਅਤੇ ਸਾਲਾਨਾ 200 ਕਰੋੜ ਰੁਪਏ ਦੀ ਆਮਦਨ ਪੰਜਾਬ ਦੇ ਸੂਰ ਪਾਲਕਾਂ ਨੂੰ ਹੋਵੇਗੀ।ਫ਼ਿਲਹਾਲ ਪੰਜਾਬ ਤੋਂ 100 ਜ਼ਿੰਦਾ ਸੂਰ ਨਾਗਾਲੈਂਡ ਨੂੰ ਭੇਜੇ ਜਾਣਗੇ ਜਿਨ੍ਹਾਂ ਦੀ ਪ੍ਰਦਰਸ਼ਨੀ ਨਾਗੇਲੈਂਡ ਦੇ ਵੱਖ-ਵੱਖ ਹਿੱਸਿਆਂ ‘ਚ ਲਗਾਈ ਜਾਵੇਗੀ। ਇਸ ਤੋਂ ਇਲਾਵਾ ਸੂਰਾਂ ਦੇ ਨਾਲ ਉਨ੍ਹਾਂ ਦੀ ਸਿਹਤ ਨੂੰ ਤਸਦੀਕ ਕਰਦੇ ਸਿਹਤ ਸਰਟੀਫਿਕੇਟ ਵੀ ਭੇਜੇ ਜਾਣਗੇ।

ਬਲਬੀਰ ਸਿੰਘ ਸਿੱਧੂ ਨੇ ਨਾਗਾਲੈਂਡ ਦੇ ਵਫ਼ਦ ਨਾਲ ਉੱਥੋਂ ਦੇ ਪ੍ਰਗਤੀਸ਼ੀਲ ਕਿਸਾਨਾਂ ਦੇ ਨਾਲ-ਨਾਲ ਵੈਟਰਨਰੀ ਡਾਕਟਰਾਂ ਦੀ ਪੰਜਾਬ ਵਿੱਚ ਵਿਸ਼ੇਸ਼ ਸਿਖਲਾਈ ਲਈ ਸੱਦਾ ਵੀ ਦਿੱਤਾ ਤਾਂ ਜੋ ਪੰਜਾਬ ਵਲੋਂ ਪਸ਼ੂ ਪਾਲਣ ਦੇ ਕਿੱਤੇ ਵਿੱਚ ਅਪਣਾਈ ਜਾ ਰਹੀ ਉੱਚ ਤਕਨੀਕ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕੇ।

Facebook Comments
Facebook Comment