• 11:19 am
Go Back

ਅੰਮ੍ਰਿਤਸਰ: ਜ਼ਿਲ੍ਹੇ ਦੇ ਚਵਿੰਡਾ ਦੇਵੀ ਇਲਾਕੇ ਵਿੱਚ ਪੰਜਾਬ ਪੁਲਿਸ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਦਾ ਅਜਿਹਾ ਖੌਫਨਾਕ ਚਿਹਰਾ ਸਾਹਮਣੇ ਆਇਆ ਏ। ਜਿਸ ਨੇ ਸਭ ਦੇ ਹੋਸ਼ ਫਾਕਤਾ ਕਰ ਦਿੱਤੇ ਨੇ ਤੇ ਦੇਖਣ ਵਾਲੇ ਸੁੰਨ ਰਹਿ ਗਏ। ਘਟਨਾ 25 ਸਤੰਬਰ ਦੀ ਹੈ ਜਦੋਂ ਕ੍ਰਾਈਮ ਵਿੰਗ ਦੀ ਟੀਮ ਨੇ ਪਿੰਡ ਸ਼ਹਿਜ਼ਾਦਾ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਪਰ ਜਦੋਂ ਸਬੰਧਤ ਵਿਅਕਤੀ ਨਾ ਮਿਲਿਆ ਤਾਂ ਪੁਲਿਸ ਨੇ ਬੇਸ਼ਰਮੀ ਦੀਆਂ ਹੱਦਾਂ ਟੱਪਦਿਆਂ ਜਸਵਿੰਦਰ ਕੌਰ ਗੱਡੀ ਦੀ ਛੱਤ ‘ਤੇ ਬੈਠਾ ਲਿਆ। ਪੀੜਤਾਂ ਜਸਵਿੰਦਰ ਕੌਰ ਮੁਤਾਬਿਕ ਪੁਲਿਸ ਉਸਦੇ ਪਤੀ ਗੁਰਵਿੰਦਰ ਨੂੰ ਗ੍ਰਿਫਤਾਰ ਕਰਨ ਆਏ ਸਨ। ਪਰ ਜਦੋਂ ਉਸਦਾ ਪਤੀ ਨਾ ਮਿਲਿਆ ਤਾਂ ਪੀੜਤਾ ਨੂੰ ਹੀ ਗੱਡੀ ਦੀ ਛੱਤ ‘ਤੇ ਬੈਠਾਕੇ ਪੂਰੇ ਪਿੰਡ ‘ਚ ਜ਼ਲੀਲ ਕੀਤਾ ਤੇ ਜਦੋਂ ਪੁਲਿਸ ਦੀ ਇਸ ਕਾਰਾਵਾਈ ਦਾ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਤਾਂ ਉਹ ਗੱਡੀ ਭਜਾਕੇ ਲੈ ਗਏ। ਤਸਵੀਰਾਂ ‘ਚ ਜਸਵਿੰਦਰ ਕੌਰ ਦੀ ਜਾਨ ਦੀ ਪਰਵਾਹ ਕੀਤੇ ਬਿਨਾ ਤੁਸੀ ਦੇਖ ਸਕਦੇ ਹੋ ਕੀ ਕਿਵੇਂ ਪੁਲਿਸ ਵਾਲੇ ਪੀੜਤਾ ਨੂੰ ਗੇੜੇ ਦੇ ਰਹੇ ਨੇ ਤੇ ਪੀੜਤ ਔਰਤ ਛੱਤ ‘ਤੇ ਬੈਠੀ ਜ਼ਮੀਨ ‘ਤੇ ਡਿੱਗ ਜਾਂਦੀ ਹੈ। ਜਿਸ ਤੋਂ ਬਾਅਦ ਜਸਵਿੰਦਰ ਗੁੱਟ ਟੁੱਟ ਗਿਆ ਤੇ ਹੋਰ ਕਈ ਥਾਵਾਂ ‘ਤੇ ਸੱਟਾਂ ਲੱਗੀਆਂ। ਇਹ ਪੂਰਾ ਮਾਮਲਾ ਕਸਬੇ ‘ਚ ਲੱਗੇ ਕੈਮਰਿਆਂ ‘ਚ ਕੈਦ ਹੋ ਗਿਆ। ਇਕ ਵਾਰ ਮੁੜ ਦੇਖੋ ਪੰਜਾਬ ਪੁਲਿਸ ਵਾਲਿਂਆਂ ਦਾ ਕੰਮ ਕਰਨ ਦਾ ਇਹ ਅੰਦਾਜ਼। ਪੂਰੇ ਮਾਮਲੇ ਬਾਰੇ ਡੀ.ਐਸ.ਪੀ. ਮਜੀਠਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਮੁਲਜ਼ਮ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਦੀ ਗੱਲ ਕਹੀ।

Facebook Comments
Facebook Comment