• 2:19 pm
Go Back
Punjab financial crisis

ਚੰਡੀਗੜ੍ਹ: ਪੰਜਾਬ ਦੀ ਕੈਪਟਨ ਸਰਕਾਰ ਲਈ ਵਿੱਤੀ ਸੰਕਟ ਕਰਕੇ ਚੁਣੌਤੀਆਂ ਵੱਧਦੀਆਂ ਜਾ ਰਹੀਆਂ ਹਨ। ਜਿਸ ਵਿੱਚ ਪਿਛਲੇ ਮਾਲੀ ਸਾਲ ਨਾਲੋਂ 18 ਫੀਸਦੀ ਆਮਦਨੀ ਸਰਕਾਰ ਨੂੰ ਘੱਟ ਪ੍ਰਾਪਤ ਹੋਈ ਹੈ, ਜਿਸ ਕਰਕੇ ਸਰਕਾਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਰਕਾਰ ਦਾ ਆਪਣੇ ਕਾਰਜਕਾਲ ਦੌਰਾਨ ਵਿੱਤੀ ਸੰਕਟ ਵਿੱਚ ਘਾਟਾ ਪੈ ਜਾਣ ਵਰਗੇ ਬਿਆਨ ਅਕਸਰ ਸੁਣਨ ਨੂੰ ਦਿਖਾਈ ਦਿੰਦੇ ਹਨ ਪਰ ਹੁਣ ਜੇਕਰ ਸਰਕਾਰ ਦੀ ਆਮਦਨੀ ਦੇ ਅੰਕੜਿਆਂ ਬਾਰੇ ਗੱਲ ਕਰੀ ਜਾਵੇ ਤਾਂ ਇਸ ਸਾਲ ਦੇ ਅੰਕੜਿਆਂ ਵਿੱਚ ਕਾਫ਼ੀ ਗਿਰਾਵਟ ਆਈ ਹੈ ਜੋ ਕਿ ਸਰਕਾਰ `ਤੇ ਵਿੱਤ ਸੰਕਟ ਖੜ੍ਹਾ ਕਰ ਸਕਦੀ ਹੈ।

ਸੂਤਰਾਂ ਅਨੁਸਾਰ ਪਹਿਲੀ ਅਪਰੈਲ ਤੋਂ 30 ਸਤੰਬਰ 2018 ਤੱਕ ਪਿਛਲੇ ਮਾਲੀ ਸਾਲ 2017 ਤੇ 2018 ਮੁਕਾਬਲੇ 18 ਫੀਸਦੀ ਆਮਦਨ ਘੱਟ ਦਰਜ਼ ਕੀਤੀ ਗਈ ਹੈ। ਆਮਦਨੀ ਸਭ ਤੋਂ ਵੱਧ ਘਾਟਾ ਆਬਕਾਰੀ ਵਿਭਾਗ ਜਾਣੀ ਕੇ ਸ਼ਰਾਬ ਤੋਂ ਹੁੰਦੀ ਕਮਾਈ ਨੂੰ ਹੋਇਆ ਅਤੇ ਇਸ ਘਾਟੇ ਵਿੱਚ ਨਵੀਆਂ ਗੱਡੀਆਂ ਦੀ ਵਿਕਰੀ ਤੋਂ ਇਕੱਠੇ ਹੁੰਦੇ ਟੈਕਸ ਵੀ ਸ਼ਾਮਿਲ ਹਨ।

ਜੇਕਰ ਕਰ ਤੇ ਆਬਕਾਰੀ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਸਰਕਾਰ ਵੱਲੋਂ ਚੱਲ ਰਹੇ ਮਾਲੀ ਸਾਲ ਦੌਰਾਨ ਕੁਲ ਆਮਦਨ ਦਾ ਟੀਚਾ 71 ਹਜ਼ਾਰ 312 ਕਰੋੜ ਰੁਪਏ ਮਿੱਥਿਆ ਗਿਆ ਸੀ ਪਰ ਜੋ ਸਰਕਾਰ ਨੂੰ ਪਹਿਲੇ ਛੇ ਮਹੀਨਿਆਂ ਦੋਰਾਨ ਹੋਈ ਆਮਦਨੀ ਦੇ ਸਕੇਤ ਨਿਰਾਸ਼ਾਜਨਕ ਮੰਨੇ ਜਾ ਰਹੇ ਹਨ।

Facebook Comments
Facebook Comment