• 3:49 am
Go Back
provincial day of action walk

ਬਰੈਪਟਨ: ਓਨਟਾਰੀਓ ਸੂਬੇ ਦੀਆਂ ਵੱਖ-ਵੱਖ ਵਰਕਰਜ਼ ਯੂਨੀਅਨਾਂ ਅਤੇ ਐਸੋਸੀਏਸ਼ਨਜ਼ ਵਲੋਂ ਪ੍ਰੋਵਿੰਸ਼ੀਅਲ ਡੇਅ ਆਫ ਐਕਸ਼ਨ ਮੌਕੇ ਪੂਰੇ ਸੂਬੇ ਅੰਦਰ ਡੱਗ ਫੋਰਡ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ। ਇਹ ਪ੍ਰਦਰਸ਼ਨਕਾਰੀ ਸਰਕਾਰ ਤੋਂ ਮਿਹਨਤ ਭੱਤੇ ਨੂੰ 15 ਡਾਲਰ ਪ੍ਰਤੀ ਘੰਟਾ ਕਰਨ ਦੀ ਮੰਗ ਕਰ ਰਹੇ ਹਨ। ਬਰੈਂਪਟਨ ਵਿਖੇ ਵੀ ਸਾਰੀਆਂ ਜਥੇਬੰਦੀਆਂ ਵਲੋਂ ਸਾਂਝੇ ਰੂਪ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਵਰਕਜ਼ ਸ਼ਾਮਲ ਹੋਏ । ਓਨਟਾਰੀਓ ਵਿੱਚ ਨਵੀਂ ਬਣੀ ਡੱਗ ਫੋਰਡ ਸਰਕਾਰ ਨੂੰ ਸੂਬੇ ਦੇ ਵਰਕਰਜ਼ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਦੇ ਚਲਦੇ ਪੂਰੇ ਓਨਟਾਰੀਓ ਦੇ 50 ਸ਼ਹਿਰਾਂ ਵਿੱਚ ਵਰਕਰਜ਼ ਵਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ । ਬਰੈਂਪਟਨ ਦੇ ਸਿਟੀ ਹਾਲ ਵਿਖੇ ਵੀ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਵਕਰਜ਼ ਇੱਕਠੇ ਹੋਏ ਅਤੇ ਉਨ੍ਹਾਂ ਆਪਣੀਆਂ ਮੰਗਾਂ ਦੇ ਹੱਕ ‘ਚ ਅਤੇ ਡੱਗ ਫੋਰਡ ਸਰਕਾਰ ਦੇ ਵਿਰੋਧ ਵਿੱਚ ਵਾਕ ਕੀਤੀ ।ਇਹ ਵਰਕਰਜ਼ ਡੱਗ ਫੋਰਡ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਮਿਹਨਤ ਦੇ ਭੱਤੇ ਨੂੰ 15 ਡਾਲਰ ਪ੍ਰਤੀ ਘੰਟਾ ਕੀਤਾ ਜਾਵੇ ।ਇਹ ਵਰਕਰਜ਼ ਸਰਕਾਰ ਵਲੋਂ ਲੇਬਰ ਲਾਅ ਵਿੱਚ ਕੀਤੇ ਜਾ ਰਹੇ ਬਦਲਾਵਾਂ ਦਾ ਵੀ ਵਿਰੋਧ ਕਰ ਰਹੇ ਸਨ ।ਪ੍ਰੋਟੈਸਟ ਵਿੱਚ ਸਾਰੀਆਂ ਕਮਿਊਨਿਟੀਜ਼ ਦੇ ਵਰਕਜ਼ ਨੇ ਵੱਧ ਚੜ ਕੇ ਹਿੱਸਾ ਲਿਆ। ਆਮ ਲੋਕ ਵੀ ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਸਨ ।ਦੇਖਣਾ ਹੋਵੇਗਾ ਕਿ ਵਰਕਰਜ਼ ਦੇ ਇਹ ਪ੍ਰੋਟੈਸਟ ਡੱਗ ਫੋਰਡ ਸਰਕਾਰ ਨੂੰ ਝੁਕਣ ਲਈ ਕਿੰਨਾ ਕੂ ਮਜ਼ਬੂਰ ਕਰਦੇ ਹਨ ।

Facebook Comments
Facebook Comment