• 12:59 pm
Go Back
Priyanka Nick Wedding

ਪਿੱਛਲੀ ਰਾਤ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਲਈ ਯਾਦਗਾਰ ਰਹੀ। ਸ਼ੁੱਕਰਵਾਰ ਸ਼ਾਮ ਨੂੰ ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿੱਚ ਨਿੱਕ-ਪ੍ਰਿਯੰਕਾ ਦਾ ਸੰਗੀਤ ਫੰਕਸ਼ਨ ਹੋਇਆ। ਇਸ ਫੰਕਸ਼ਨ ਵਿੱਚ ਇਸ ਜੋੜੇ ਦੇ ਦੋਸਤ ਅਤੇ ਫੈਮਿਲੀ ਦੇ ਲੋਕ ਸ਼ਾਮਲ ਹੋਏ ਅਤੇ ਸਭ ਨੇ ਬਾਲੀਵੁੱਡ ਗਾਣਿਆਂ ‘ਤੇ ਖੂਬ ਮਸਤੀ ਕੀਤੀ।
Priyanka Nick Wedding
ਦੱਸਿਆ ਜਾ ਰਿਹਾ ਹੈ ਕਿ ਸੰਗੀਤ ਦਾ ਫੰਕਸ਼ਨ ਸ਼ਾਮ ਨੂੰ 8:30 ਵਜੇ ਸ਼ੁਰੂ ਹੋਣ ਵਾਲਾ ਸੀ ਪਰ ਇਹ ਰਾਤ 9:00 ਵਜੇ ਸ਼ੁਰੂ ਹੋਇਆ। ਇਸ ਸ਼ਾਮ ਦੀ ਥੀਮ ਬਲੈਕ, ਗੋਲਡ ਅਤੇ ਸਿਲਵਰ ਸੀ ਅਤੇ ਇਸ ਥੀਮ ਦੇ ਮੁਤਾਬਕ, ਪੂਰੀ ਸਜਾਵਟ ਕੀਤੀ ਗਈ ਸੀ। ਸੂਤਰਾਂ ਦੇ ਮੁਤਾਬਕ ਸੰਗੀਤ ਦਾ ਫੰਕਸ਼ਨ ਖੁੱਲੇ ਵਿੱਚ ਆਯੋਜਿਤ ਕੀਤਾ ਗਿਆ ਅਤੇ ਪੂਰੇ ਏਰਿਆ ਨੂੰ ਸ਼ਾਨਦਾਰ ਲਾਈਟਾਂ ਅਤੇ ਮੋਰ ਪੰਖਾਂ ਨਾਲ ਸਜਾਇਆ ਗਿਆ।
Priyanka Nick Wedding
ਇਸ ਫੰਕਸ਼ਨ ਦਾ ਮੁੱਖ ਖਿੱਚ ਪ੍ਰਿਯੰਕਾ ਅਤੇ ਨਿੱਕ ਦੇ ਦੋਸਤ ਦੀ ਪਰਫਾਰਮੈਂਸ ਰਹੀ ਪਤਾ ਲੱਗਿਆ ਕਿ ਪ੍ਰਿਯੰਕਾ ਦੀ ਗਰਲ ਗੈਂਗ ਜਿਸ ਵਿੱਚ ਪਰਿਣੀਤੀ ਚੋਪੜਾ ਵੀ ਸ਼ਾਮਲ ਸਨ, ਉਨ੍ਹਾਂ ਨੇ ਐਕਟ ਕਰਕੇ ਇਸ ਕਪਲ ਦੀ ਪੂਰੀ ਲਵਸਟੋਰੀ ਦੱਸੀ ਅਤੇ ਇਹ ਐਕਟ ਨਿੱਕ ਨੂੰ ਵੀ ਕਾਫ਼ੀ ਪਸੰਦ ਆਇਆ।

ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਅਤੇ ਨਿੱਕ ਨੇ ਕਈ ਹਿੰਦੀ ਅਤੇ ਪੰਜਾਬੀ ਗਾਣਿਆਂ ‘ਤੇ ਡਾਂਸ ਕੀਤਾ। ਇਸ ਮੌਕੇ ‘ਤੇ ਪ੍ਰਿਅੰਕਾ ਨੇ ਚਮਕੀਲੀ ਸਾੜੀ ਪਹਿਨੀ ਹੋਈ ਸੀ ਜਦੋਂ ਕਿ ਨਿੱਕ ਨੇ ਪਜਾਮੇ ਦੇ ਨਾਲ ਬੰਦ ਗਲੇ ਦਾ ਕੁੜਤਾ ਪਾਇਆ ਹੋਇਆ ਸੀ ਕਿਹਾ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਇਸ ਕਪਲ ਦੇ ਵਿਆਹ ਕ੍ਰਿਸ਼ਚਨ ਰੀਤੀ-ਰਿਵਾਜਾਂ ਨਾਲ ਹੋਵੇਗੀ ।
Priyanka Nick Wedding
ਹਾਂਲਾਕਿ ਦੋਨਾਂ ਦੇ ਵਿਆਹ ਦੀਆਂ ਤਾਰੀਕਾਂ ਦਾ ਅਜੇ ਤਕ ਸਸਪੈਂਸ ਹੀ ਬਣਿਆ ਹੋਇਆ ਹੈ ਕਿਉਂਕਿ ਕਿਹਾ ਜਾ ਰਿਹਾ ਹੈ 2 ਦਸੰਬਰ ਨੂੰ ਹਿੰਦੂ ਤੇ 3 ਦਸੰਬਰ ਨੂੰ ਕ੍ਰਿਸ਼ਚਨ ਰਿਤੀ ਰਿਵਾਜ਼ਾ ਨਾਲ ਵਿਆਹ ਹੋਇਗਾ। ਪਰ ਦਸਣਯੋਗ ਹੈ ਕਿ ਹੁਣ ਖਬਰਾਂ ਇਹ ਆ ਰਹੀਆਂ ਹਨ ਕਿ ਦੋਵੇਂ ਰਸਮਾਂ ਨਾਲ ਵਿਆਹ ਇਕੋ ਦਿਨ ਹੀ ਹੋਏਗਾ।
Priyanka Nick Wedding
ਪ੍ਰਿਯੰਕਾ ਤੇ ਨਿਕ ਦੀ ਸੰਗੀਤ ਸੈਰੇਮਨੀ ਲਈ ਉਮੈਦ ਭਵਨ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ। ਸੰਗੀਤ ਸੈਰੇਮਨੀ ਦੀ ਥੀਮ ਰਾਜਸਥਾਨੀ ਰਖੀ ਗਈ ਸੀ।ਇਸ ਵਿਆਹ ‘ਚ ਸ਼ਰੀਕ ਹੋਣ ਲਈ ਕਈ ਵੀ.ਵੀ.ਆਈ.ਪੀ ਜੋਧਪੁਰ ਪਹੁੰਚੇ। ਵਿਆਹ ਲਈ ਖਾਸ ਮਿਹਮਾਨਾਂ ਨੂੰ ਹੀ ਬੁਲਾਇਆ ਗਿਆ ਹੈ।ਦਸ ਦਈਏ ਉਮੈਦ ਭਵਨ ‘ਚ ਆਯੋਜਿਤ ਇਸ ਵਿਆਹ ਸਮਾਰੋਹ ‘ਚ ਕੇਵਲ 80 ਮਿਹਮਾਨ ਹੀ ਸ਼ਿਰਕਤ ਕਰਨਗੇ।ਇਸ ਗਰੈਂਡ ਪਾਰਟੀ ‘ਚ ਸ਼ਾਮਿਲ ਹੋਣ ਲਈ ਦੇਸ਼ ਦੇ ਸਭ ਤੋਂ ਵੱਡੇ ਬਿਜਨਸਮੈਨ ਮੁਕੇਸ਼ ਅੰਬਾਨੀ ਵੀ ਅਪਣੇ ਪੂਰੇ ਪਰਿਵਾਰ ਨਾਲ ਪਹੁੰਚੇ।
Priyanka Nick Wedding
ਮਹਿਮਾਨ ਆਪਣੇ ਨਾਲ ਕੈਮਰੇ ਵਾਲੇ ਮੋਬਾਈਲ ਉਮੈਦ ਭਵਨ ਨਹੀ ਲਿਜਾ ਸਕਦੇ।ਉਨ੍ਹਾਂ ਦਾ ਮੋਬਾਈਲ ਲੈ ਕੇ ਉਨ੍ਹਾਂ ਨੂੰ ਇਕ ਟੋਕਨ ਦਿਤਾ ਜਾਏਗਾ,ਜਿਸਦੇ ਅਧਾਰ ਤੇ ਵਿਆਹ ਦੀ ਸਾਰੀਆਂ ਰਸਮਾਂ ਤੇ ਰੀਤੀ ਰਿਵਾਜਾਂ ਬਾਅਦ ਅਪਣਾ ਫੋਨ ਵਾਪਿਸ ਲੈ ਸਕਣਗੇ।ਵਿਆਹ ਦੇ ਦੌਰਾਨ ਮਿਹਮਾਨਾਂ ਨੂੰ ਇਕ ਬਿਨਾਂ ਕੈਮਰੇ ਵਾਲਾ ਫੋਨ ਦਿਤਾ ਜਾਏਗਾ।
Priyanka Nick Wedding

Priyanka Nick Wedding

Facebook Comments
Facebook Comment