• 3:31 pm
Go Back
Priyanka-Nick Wedding Reception

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦਾ ਵਿਆਹ 1 -2 ਦਸੰਬਰ ਨੂੰ ਫੇਅਰੀਟੇਲ ਵੈਡਿੰਗ ਦੋ ਰੀਤੀ ਰਿਵਾਜ਼ਾਂ ਨਾਲ ਸੰਪਨ ਹੋਇਆ। ਅੱਜ ਦਿੱਲੀ ਵਿਖੇ ਤਾਜ ਹੋਟਲ ਵਿੱਚ ਹੋਈ ਰਿਸੈਪਸ਼ਨ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਖਾਸ ਮਹਿਮਾਨ ਦੇ ਤੌਰ ‘ਤੇ ਪਹੁੰਚੇ।

ਉਨ੍ਹਾਂ ਨੇ ਸਟੇਜ ‘ਤੇ ਨਿਕ ਜੋਨਸ ਦੀ ਮਾਂ ਅਤੇ ਪਿਤਾ ਨੂੰ ਸਭਿਆਚਾਰ ਭਾਰਤੀ ਅੰਦਾਜ਼ ਵਿੱਚ ਹੱਥ ਜੋੜ ਕੇ ਨਮਸਕਾਰ ਕੀਤਾ। ਪ੍ਰਿਯੰਕਾ ਅਤੇ ਨਿੱਕ ਸਟੇਜ ਤੇ ਆਪਣੇ ਮਾਪਿਆਂ ਦੇ ਨਾਲ ਪਹੁੰਚੇ ਅਤੇ ਤਸਵੀਰਾਂ ਖਿਚਵਾਈਆਂ।
Priyanka-Nick Wedding Reception
ਇਸ ਰਿਸੈਪਸ਼ਨ ਵਿਚ ਪ੍ਰਿਯੰਕਾ ਨੇ ਆਫ ਵਾਈਟ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ ਤੇ ਸਿਲਵਰ ਕਲਰ ਦੀ ਕਾਰੀਗਰੀ ਕੀਤੀ ਗਈ ਸੀ। ਪ੍ਰਿਯੰਕਾ ਚੋਪੜਾ ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਬਰਲਿਨ ਵਿੱਚ ਮੁਲਾਕਾਤ ਕਰ ਚੁੱਕੀ ਹੈ।

ਉਸ ਸਮੇਂ ਪੀ.ਐਮ.ਮੋਦੀ ਵਿਦੇਸ਼ੀ ਦੌਰੇ ਤੇ ਸਨ ਅਤੇ ਪ੍ਰਿਯੰਕਾ ਉੱਥੇ ਫਿਲਮ ‘Baywatch’ ਦੀ ਪ੍ਰਮੋਸ਼ਨ ਦੇ ਲਈ ਪਹੁੰਚੀ ਹੋਈ ਸੀ।
Priyanka-Nick Wedding Reception
ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਮੰਗਲਵਾਰ ਨੂੰ ਜਾਰੀ ਕਰ ਦਿੱਤੀ ਗਈਆਂ ਸਨ।ਪ੍ਰਿਯੰਕਾ ਬਰਲਿਨ ਵਿੱਚ ਜਦੋਂ ਪੀ.ਐਮ.ਮੋਦੀ ਦੇ ਨਾਲ ਮਿਲਣ ਪਹੁੰਚੀ ਸੀ ਤਾਂ ਉਨ੍ਹਾਂ ਨੇ ਸ਼ਾਟ ਡ੍ਰੈੱਸ ਪਾਈ ਹੋਈ ਸੀ।

ਜਦੋਂ ਤਸਵੀਰਾਂ ਸੋਸ਼ਲ ਮੀਡੀਆ ਤੇ ਆਈਆਂ ਤਾਂ ਇਨ੍ਹਾਂ ਨੂੰ ਲੈ ਕੇ ਵਿਵਾਦ ਵੀ ਸ਼ੁਰੂ ਹੋ ਗਿਆ ਸੀ।ਪ੍ਰਿਯੰਕਾ ਅਤੇ ਨਿਕ ਦੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਰਿਸੈਪਸ਼ਨ ਹੈ ਜਿਸ ਨੂੰ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ।
Priyanka-Nick Wedding Reception
ਇਸ ਰਿਸੈਪਸ਼ਨ ਵਿੱਚ ਉਨ੍ਹਾਂ ਦੇ ਖਾਸ ਦੋਸਤਾਂ ਨੂੰ ਇਨਵਾਈਟ ਕੀਤਾ ਗਿਆ ਸੀ।ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਪਹਿਲਾ ਰਿਸੈਪਸ਼ਨ ਦਿੱਤਾ। ਇਸ ਪਾਰਟੀ ਦੇ ਨਾਲ ਹੀ ਪ੍ਰਿਯੰਕਾ ਦੇ ਵਿਆਹ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀ ਗਈਆਂ।
Priyanka-Nick Wedding Reception
ਪ੍ਰਿਯੰਕਾ- ਨਿਕ ਨੇ ਵਿਆਹ 2 ਰੀਤੀ ਰਿਵਾਜਾਂ ਦੇ ਨਾਲ ਕੀਤਾ ਸੀ, ਵਿਆਹ ਦੀਆਂ ਤਸਵੀਰਾਂ ਵਿੱਚ ਪ੍ਰਿਯੰਕਾ ਦੇ ਵੈਡਿੰਗ ਗਾਊਨ , ਲਹਿੰਗੇ ਤੋਂ ਲੈ ਕੇ ਸ਼ਾਹੀ ਵਿਆਹ ਦੇ ਬੇਹਤਰੀਨ ਇੰਤਜਾਮ ਦੀ ਚਰਚਾ ਹੋ ਰਹੀ ਹੈ।

ਵਿਆਹ ਦੀਆਂ ਤਸਵੀਰਾਂ ਨੂੰ ਪੀਪੁਲਸ ਮੈਗਜੀਨ ਨੇ ਜਾਰੀ ਕੀਤਾ ਹੈ। ਇਸ ਵਿੱਚ ਪ੍ਰਿਯੰਕਾ ਦੇ ਵੈਡਿੰਗ ਕੇਕ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

Facebook Comments
Facebook Comment