• 3:04 pm
Go Back
Prithvi Shaw injured

ਸਿਡਨੀ: ਆਸਟਰੇਲਿਆ XI ਦੇ ਖਿਲਾਫ ਸ਼ੁਰੂ ਹੋਣ ਜਾ ਰਹੇ ਟੈਸਟ ਮੈਚ ਲਈ ਜਾਰੀ ਅਭਿਆਸ ਮੈਚ ਦੇ ਦੌਰਾਨ ਉਸ ਵੇਲੇ ਭਾਰਤ ਨੂੰ ਵੱਡਾ ਝੱਟਕਾ ਲੱਗਿਆ ਜਦੋਂ ਓਪਨਰ ਬੱਲੇਬਾਜ਼ ਪ੍ਰਿਥਵੀ ਸ਼ਾਅ ਇੱਕ ਕੈਚ ਲੈਣ ਦੌਰਾਨ ਜ਼ਖਮੀ ਹੋ ਗਏ। ਸ਼ਾਅ ਨੂੰ 15ਵੇਂ ਓਵਰ ਵਿੱਚ ਇਹ ਸੱਟ ਲੱਗੀ ਜਦੋਂ ਆਰ ਅਸ਼ਵਿਨ ਦੀ ਗੇਂਦ ‘ਤੇ ਸੀਮਾ ਦੇ ਕੋਲ ਉਹ ਮੈਕਸ ਬ੍ਰਾਈਟ ਦਾ ਕੈਚ ਫੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸੱਟ ਤੋਂ ਬਾਅਦ ਉਹ ਸਿਰੀਜ਼ ਦੇ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ।
Prithvi Shaw injured
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਸਾਈ) ਨੇ ਸ਼ੁੱਕਰਵਾਰ ਨੂੰ ਇੱਕ ਬਾਰੇ ਜਾਣਕਾਰੀ ਦਿੱਤੀ, ਬੀਸੀਸੀਸਾਈ ਨੇ ਕਿਹਾ ਕ੍ਰਿਕਟ ਆਸਟ੍ਰੇਲੀਆ ਦੇ ਖਿਲਾਫ ਸਿਡਨੀ ‘ਚ ਜਾਰੀ ਚਾਰ ਟੈਸਟ ਮੈਚਾਂ ਦੀ ਸਿਰੀਜ਼ ‘ਚ ਇੱਕ ਕੈਚ ਫੜ੍ਹਨ ਦੌਰਾਨ ਸ਼ਾਅ ਨੂੰ ਗਿੱਟੇ ‘ਚ ਸੱਟ ਲੱਗੀ।

ਬੋਰਡ ਨੇ ਕਿਹਾ, ‘ਸ਼ੁੱਕਰਵਾਰ ਸਵੇਰੇ ਸ਼ਾਅ ਦੀ ਸੱਟ ਦੀਆਂ ਰਿਪੋਰਟਾਂ ਜਾਰੀ ਹੋਈਆਂ ਹਨ ਤੇ ਅਜਿਹੇ ਵਿੱਚ ਉਹ ਐਡੀਲੇਡ ‘ਚ ਆਸਟਰੇਲਿਆ ਦੇ ਖਿਲਾਫ 6 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਵਿੱਚ ਨਹੀਂ ਖੇਲ ਸਕਣਗੇ।

Facebook Comments
Facebook Comment