• 12:38 pm
Go Back
Powerful Women Forbes list

ਫੋਰਬਸ ਨੇ ਦੁਨੀਆ ਦੀਆਂ 100 ਸਭ ਤੋਂ ਤਾਕਤਵਰ ਔਰਤਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿੱਚ ਸਿਖਰਲੇ ਸਥਾਨ ‘ਤੇ ਇਸ ਵਾਰ ਵੀ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਬਰਕਰਾਰ ਹਨ ਉਹ ਅਠਵੀਂ ਵਾਰ ਇਸ ਸੂਚੀ ਵਿੱਚ ਟਾਪ ‘ਤੇ ਹੈ।

Powerful Women Forbes list

Powerful Women Forbes list
100 ਤਾਕਤਵਰ ਔਰਤਾਂ ਦੀ ਸੂਚੀ ਵਿੱਚ ਚਾਰ ਭਾਰਤੀ ਔਰਤਾਂ ਨੇ ਵੀ ਜਗ੍ਹਾ ਬਣਾਈ ਹੈ। ਇਸ ਲਿਸਟ ਵਿੱਚ 51ਵੇਂ ਸਥਾਨ ‘ਤੇ ਐਚਸੀਐੱਲ ਇੰਟਰਪ੍ਰਾਈਸਜ਼ ਦੀ ਸੀਈਓ ਅਤੇ ਐਗਜੀਕਿਊਟਿਵ ਡਾਇਰੈਕਟਰ ਰੋਸ਼ਨੀ ਨਾਦਰ ਮਲਹੋਤਰਾ ਦਾ ਨਾਮ ਹੈ। ਰੋਸ਼ਨੀ ਇਸ ਸੂਚੀ ਵਿੱਚ ਟਾਪ ‘ਤੇ ਰਹਿਣ ਵਾਲੀ ਭਾਰਤੀ ਮਹਿਲਾ ਹਨ। ਉਨ੍ਹਾਂ ਤੋਂ ਬਾਅਦ ਭਾਰਤ ਦੀ ਕਿਰਨ ਮਜੂਮਦਾਰ ਵੀ ਇਸ ਸੂਚੀ ਵਿੱਚ ਹਨ।
Powerful Women Forbes list
ਸੂਚੀ ਦੇ ਮੁਤਾਬਕ ਦੁਨੀਆ ਦੀਆਂ 60ਵੀਂ ਸਭ ਤੋਂ ਤਾਕਤਵਰ ਮਹਿਲਾ ਕਿਰਨ ਮਜੂਮਦਾਰ ਬਾਇਓਕੋਨ ਇੰਟਰਪ੍ਰਾਈਸਜ਼ ਦੀ ਐੱਮਡੀ ਹਨ। ਇਸ ਸੂਚੀ ਵਿੱਚ ਤੀਜੀ ਭਾਰਤੀ ਮਹਿਲਾ ਹਨ ਸ਼ੋਭਨਾ ਭਾਰਤੀ। ਸ਼ੋਭਨਾ ਨੂੰ ਤਾਕਤਵਰ ਔਰਤਾਂ ਦੀ ਸੂਚੀ ਵਿੱਚ 88ਵਾਂ ਸਥਾਨ ਮਿਲਿਆ ਹੈ। ਸ਼ੋਭਨਾ ਹਿੰਦੁਸਤਾਨ ਟਾਈਮਜ਼ ਗਰੁੱਪ ਦੀ ਐਡੀਟੋਰੀਅਲ ਡਾਇਰੈਕਟਰ ਹਨ।
Powerful Women Forbes list
ਇਸ ਸੂਚੀ ਵਿੱਚ ਭਾਰਤੀ ਅਦਾਕਾਰਾ ਅਤੇ ਦੁਨੀਆਭਰ ਵਿੱਚ ਅਮਰੀਕੀ ਸੀਰੀਅਲ ‘ਕਵਾਨਟੀਕੋ’ ਸ਼ੋਅ ਨਾਲ ਮਸ਼ਹੂਰ ਹੋਈ ਐਕਟਰੈਸ ਪ੍ਰਿਯੰਕਾ ਚੋਪੜਾ ਦਾ ਵੀ ਨਾਮ ਹੈ। ਕਵਿੰਟ ਦੀ ਰਿਪੋਰਟ ਦੇ ਮੁਤਾਬਕ ਕਿਸੇ ਅਮਰੀਕੀ ਸੀਰੀਅਲ ਵਿੱਚ ਕੰਮ ਕਰਨ ਵਾਲੀ ਉਹ ਇਕਲੌਤੀ ਭਾਰਤੀ ਐਕਟਰੈਸ ਹੈ। ਤਾਕਤਵਰ ਔਰਤਾਂ ਦੀ ਸੂਚੀ ਵਿੱਚ ਉਨ੍ਹਾਂ ਨੂੰ 94ਵਾਂ ਸਥਾਨ ਮਿਲਿਆ ਹੈ।
Powerful Women Forbes list
ਇਸ ਸੂਚੀ ਵਿੱਚ ਪੇਸ਼ਾ, ਟੈਕਨੋਲਜੀ, ਵਿੱਤ, ਮੀਡੀਆ, ਮਨੋਰੰਜਨ, ਰਾਜਨੀਤੀ ਅਤੇ ਚੈਰਿਟੀ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਲਿਸਟ ਵਿੱਚ 28 ਸਾਲ ਦੀ ਟੇਲਰ ਸਵਿਫਟ ਸਭ ਤੋਂ ਘੱਟ ਉਮਰ ਦੀ ਤਾਕਤਵਰ ਔਰਤ ਹਨ। ਉਥੇ ਹੀ ਕਵੀਨ ਐਲੀਜ਼ਾਬੈਥ ਸਭ ਤੋਂ ਜ਼ਿਆਦਾ ਉਮਰ ਦੀ ਤਾਕਤਵਰ ਔਰਤ ਹੈ ਤੇ ਉਨ੍ਹਾਂ ਦੀ ਉਮਰ 92 ਸਾਲ ਹੈ।

Facebook Comments
Facebook Comment