• 6:53 am
Go Back
PNB Fraud

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਦੇ ਨਾਲ 14 ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਕਰਨ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ‘ਤੇ ਈ.ਡੀ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਵਿੱਚ ਹਾਂਗਕਾਂਗ ਸਥਿਤ ਉਨ੍ਹਾਂ ਦੀ ਕੁਝ ਜ਼ਾਇਦਾਦ ਅਤੇ ਸਮਾਨ ਵੀ ਜ਼ਬਤ ਕੀਤਾ ਗਿਆ ਹੈ, ਜਿਸਦੀ ਕੁੱਲ ਕੀਮਤ 255 ਕਰੋੜ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਨੀਰਵ ਮੋਦੀ ਦੀਆਂ ਕਈ ਜ਼ਾਇਦਾਦਾਂ ਨੂੰ ਕੁਰਕ ਕੀਤਾ ਗਿਆ ਹੈl
PNB Fraud
ਜ਼ਿਕਰਯੋਗ ਹੈ ਕਿ ਈ.ਡੀ. ਨੇ ਪਿਛਲੇ ਦਿਨੀਂ ਪੀ.ਐੱਨ.ਬੀ. ਘੋਟਾਲੇ ‘ਚ ਮੇਹੁਲ ਚੌਕਸੀ ਅਤੇ ਹੋਰ ਦੋਸ਼ੀਆਂ ਦੀਆਂ 218 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। 14 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੋਟਾਲੇ ‘ਚ ਈ.ਡੀ. ਦੇ ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ। ਈ.ਡੀ. ਨੇ ਇਹ ਕਾਰਵਾਈ ਪੀ.ਐੱਮ.ਐੱਲ. ਕੋਰਟ ‘ਚ ਪੇਸ਼ ਨਾ ਹੋਣ ਦੇ ਬਾਅਦ ਕੀਤੀ ਸੀ। ਕੋਰਟ ਨੇ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।

Facebook Comments
Facebook Comment