• 10:50 am
Go Back
Pitex 2018

ਅੰਮ੍ਰਿਤਸਰ: 5 ਰੋਜ਼ਾ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋਰਟ ਮੇਲੇ (PITEX) ਦਾ ਆਯੋਜਨ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਕੀਤਾ ਜਾ ਰਿਹਾ। ਇਸ ਮੇਲੇ ‘ਚ ਕਈ ਮੁਲਕਾਂ ਦੇ ਕਾਰੋਬਾਰੀ ਭਾਗ ਲੈ ਰਹੇ ਹਨ। ਜਿਸਦਾ ਰਸਮੀ ਉਦਘਾਟਨ ਅੱਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਓ.ਪੀ. ਸੋਨੀ ਕਰਨਗੇ।

ਪਾਇਟੈਕਸ ਅੰਤਰਰਾਸ਼ਟਰੀ ਵਪਾਰ ਮੇਲੇ ‘ਚ ਪਾਕਿਸਤਾਨ ਦੇ ਵਪਾਰੀਆਂ ਵੱਲੋਂ ਸ਼ਾਮਲ ਹੋਣ ਲਈ ਇੱਛਾ ਜਤਾਈ ਗਈ ਸੀ ਪਰ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਉਨ੍ਹਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਇਹ ਖੁਲਾਸਾ ਪੀ.ਐੱਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰ.ਐੱਸ. ਸਚਦੇਵਾ ਨੇ ਕੀਤਾ।

ਇਸ ਵਾਰ ਵਪਾਰ ਮੇਲੇ ਵਿਚ ਥਾਈਲੈਂਡ, ਅਫ਼ਗਾਨਿਸਤਾਨ, ਤੁਰਕੀ, ਮਿਸਰ ਆਦਿ ਦੇਸ਼ਾਂ ਦੇ ਵਪਾਰੀ ਸ਼ਾਮਲ ਹੋਣਗੇ ਅਤੇ ਪਾਕਿਸਤਾਨ ਤੋਂ ਸਾਰਕ ਵੀਜ਼ੇ ਵਾਲੇ 5 ਦੇ ਕਰੀਬ ਵਪਾਰੀ ਹੀ ਹਿੱਸਾ ਲੈਣਗੇ। ਉਹਨਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਅਜਿਹੇ ਮੇਲਿਆਂ ‘ਚ ਭਾਰਤ-ਪਾਕਿਸਤਾਨੀ ਵਪਾਰਕ ਸੰਬੰਧਾਂ ਨੂੰ ਹੁਲਾਰਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਕਾਰੀਡੋਰ ਦੀ ਸ਼ੁਰੂਆਤ ਤੋਂ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੋਨਾਂ ਦੇਸ਼ਾਂ ਦੇ ਵਪਾਰਕ ਰਿਸ਼ਤੇ ਵੀ ਠੀਕ ਹੋਣਗੇ।

ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਦੱਸਿਆ ਕਿ 13ਵੇਂ ਪਾਈਟੈਕਸ ਮੇਲੇ ਦਾ ਰਸਮੀ ਉਦਘਾਟਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਿੱਖਿਆ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀ ਓ.ਪੀ. ਸੋਨੀ ਅੱਜ ਕਰਨਗੇ।

ਤੁਹਾਨੂੰ ਦੱਸ ਦਈਏ ਕਿ ਇਸ ਸਨਅਤੀ ਮੇਲੇ ਦੀ ਮੇਜਬਾਨੀ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਹੈ ਅਤੇ ਪਿਛਲੇ 12 ਸਾਲਾਂ ਦੌਰਾਨ ਪਾਈਟੈਕਸ ਨੇ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਜਿਸ ਕਾਰਨ ਲੋਕਾਂ ਨੂੰ ਇਸਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।

Facebook Comments
Facebook Comment