• 8:42 am
Go Back
Pihu

ਨਵੀਂ ਦਿੱਲੀ: ਮਾਂ ਦੀ ਮੌਤ ਤੋਂ ਬਾਅਦ 2 ਸਾਲ ਦੀ ਛੋਟੀ ਬੱਚੀ ਇਕੱਲੀ ਕੀ ਕਰ ਸਕੇਗੀ ਅਤੇ ਕਿਸ ਤਰ੍ਹਾਂ ਦੇ ਹਾਲਾਤਾਂ ਤੋਂ ਗੁਜ਼ਰੇਗੀ ਇਹ ਸੋਚਣ ਕੇ ਹੀ ਮਨ ‘ਚ ਬੇਚੈਨੀ ਪੈਦਾ ਹੋ ਜਾਂਦੀ ਹੈ। ਕਈ ਵਾਰ ਤਾਂ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਸਦੇ ਨਾਲ ਬੱਚੀ ਦੀ ਵੀ ਜਾਨ ਜਾ ਸਕਦੀ ਹੈ। ਸੀਨੀਅਰ ਪੱਤਰਕਾਰ ਵਿਨੋਦ ਕਾਪੜੀ ਦੀ ਫਿਲਮ ਪੀਹੂ ( Pihu ) ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।

ਦੋ ਸਾਲ ਦੀ ਬੱਚੀ ਦੀ ਕਹਾਣੀ ਤੇ ਆਧਾਰਿਤ ਇਸ ਫਿਲਮ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ ਲਈ ਭੇਜਿਆ ਜਾ ਰਿਹਾ ਹੈ। ਫਿਲਮ ਪੀਹੂ ਦੇ ਟ੍ਰੇਲਰ ਨੂੰ ਜ਼ਬਰਦਸਤ ਰਿਸਪਾਨਸ ਮਿਲਿਆ ਹੈ। ਰਿਲੀਜ਼ ਦੇ 10 ਘੰਟੇ ਦੇ ਅੰਦਰ ਹੀ ਟ੍ਰੇਲਰ ਨੇ ਇੱਕ ਮਿਲੀਅਨ ਤੋਂ ਜਿ਼ਆਦਾ ਵਿਊਜ਼ ਹਾਸਿਲ ਕੀਤੇ ਹਨ। ਇਸ ਫਿਲਮ ਵਿੱਚ ਸਿਰਫ ਇੱਕ ਕਿਰਦਾਰ ਹੈ ਜੋ ਕਿ ਸਿਰਫ ਦੋ ਸਾਲ ਦੀ ਬੱਚੀ ਵੱਲੋਂ ਨਿਭਾਇਆ ਜਾ ਰਿਹਾ ਹੈ। ਫਿਲਮ ਮੇਕਰਸ ਦਾ ਕਹਿਣਾ ਹੈ ਕਿ ਸ਼ਾਇਦ ਇਸ ਵਜਾ ਕਰਕੇ ਹੀ ਫਿਲਮ ਨੂੰ ਅਨੋਖਾ ਮੰਨਿਆ ਜਾ ਰਿਹਾ ਹੈ।
Pihu
ਵਿਨੋਦ ਕਾਪੜੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਨੂੰ ਰਾਨੀ ਸਕਰੂਵਾਲਾ ਅਤੇ ਸਿਧਾਰਥ ਰਾਏ ਕਪੂਰ ਨੇ ਪ੍ਰੋਡਿਊਸ ਕੀਤਾ ਹੈ। ਨਿਰਦੇਸ਼ਕ ਦਾ ਕਹਿਣਾ ਹੈ ਕਿ ਮੈਨੂੰ ਯਕੀਨ ਨਹੀਂ ਆ ਰਿਹਾ ਹੈ ਕਿ ਫਿਲਮ ਪੀਹੂ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਲਈ ਚੁਣਿਆ ਜਾ ਰਿਹਾ ਹੈ। ਫਿਲਮ ਨੂੰ ਬਣਾਉਣ ਸਮੇਂ ਮੇਰੇ ਮਨ ਵਿੱਚ ਇਹ ਬਿਲਕੁਲ ਨਹੀਂ ਆਇਆ ਸੀ। ਫਿਲਮ ਨੂੰ ਦਰਸ਼ਕਾਂ ਵਿੱਚ ਲਿਆਉਣ ਲਈ ਕਾਫੀ ਉਤਸ਼ਾਹਿਤ ਹਾਂ।ਇਹ ਫਿਲਮ ਮੇਰੇ ਦਿਲ ਦੇ ਬਹੁਤ ਕਰੀਬ ਹੈ। ਗਿੰਨੀਜ਼ ਬੁੱਕ ਲਈ ਚੁਣਿਆ ਜਾਣਾ ਇਸ ਫਿਲਮ ਲਈ ਬਹੁਤ ਵੱਡੀ ਗੱਲ ਹੈ।

ਦੇਖਣ ਵਿੱਚ ਨਜ਼ਰ ਆਇਆ ਹੈ ਕਿ ਫਿਲਮ ਦਾ ਟ੍ਰੇਲਰ ਬਹੁਤ ਰੋਮਾਂਚਿਕ ਹੈ। ਟ੍ਰੇਲਰ ਵਿੱਚ ਇੱਕ ਦੋ ਸਾਲ ਦੀ ਬੱਚੀ ਨੂੰ ਦਿਖਾਇਆ ਗਿਆ ਹੈ ਜਸ ਘਰ ਵਿੱਚ ਅਤੇ ਆਪਣੇ ਆਲੇ ਦੁਆਲੇ ਕਿਸੀ ਨੂੰ ਨਾ ਦੇਖ ਕੇ ਬਹੁਤ ਘਬਰਾਈ ਹੋਈ ਹੈ। ਉਸਦੀ ਮਾਂ ਘਰ ਵਿੱਚ ਹੈ ਪਰ ਉਹ ਬੈਡ ਤੇ ਪਈ ਹੋਈ ਹੈ ਜਿਸ ਕਰਕੇ ਬੱਚੀ ਨੂੰ ਮਾਂ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ। ਇਸ ਹਾਲਤ ਵਿੱਚ ਉਹ ਦੋ ਸਾਲ ਦੀ ਬੱਚੀ ਕੀ ਕਰਦੀ ਹੈ ? ਕਿਹੜੀ ਮੁਸ਼ਕਿਲਾਂ ਵਿੱਚੋਂ ਲੰਘਦੀ ਹੈ ? ਇਸ ਤੇ ਆਧਾਰਿਤ ਹੈ ਫਿਲਮ ਪੀਹੂ।
Pihu
ਫਿਲਮ 16 ਨਵੰਬਰ ਨੂੰ ਰਿਲੀਜ਼ ਹੋਵੇਗੀ ਸੂਤਰਾਂ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਫਿਲਮ ਨੇ ਫੈਸਟੀਵਲ ਵਿੱਚ ਚੰਗੇ ਰਿਵਊ ਹਾਸਿਲ ਕੀਤੇ ਹਨ। ਪੀਹੂ ਨੂੰ ਆਫਿਸ਼ੀਅਲੀ ਵੈਨਕੂਵਰ, ਈਰਾਨ,ਮੋਰੋਕਕੋ, ਅਤੇ ਜਰਮਨੀ ਦੇ ਇੰਟਰਨੈਸ਼ਨਲ ਫਿਲਮ ਫੈਸਟ ਲਈ ਚੁਣਿਆ ਗਿਆ ਹੈ। ਫਿਲਮ ਨੂੰ ਮੋਰੋਕਕੋ ਵਿੱਚ ਬੈਸਟ ਫਿਲਮ ਦਾ ਖਿਤਾਬ ਵੀ ਮਿਲਿਆ ਸੀ। ਨਾਲ ਹੀ ਪੀਹੂ ਤੋਂ ਹੀ ਗੋਆ ਵਿੱਚ ਹੋਏ ਇੰਟਰਨੈਸ਼ਨਲ ਫਿਲਮ ਫੇਸਟੀਵਲ ਆਫ ਇੰਡੀਆ ਦੀ ਸ਼ੁਰੂਆਤ ਹੋਈ ਸੀ।

Facebook Comments
Facebook Comment