ਕੈਨੇਡਾ ‘ਚ ਦਸਤਾਰਧਾਰੀ ਪੁਲਿਸ ਅਫ਼ਸਰ ਨੂੰ ‘ਸਿਟੀਜ਼ਨ ਆਫ਼ ਦਾ ਯੀਅਰ’ ਐਵਾਰਡ ਨਾਲ ਕੀਤਾ ਗਿਆ ਸਨਮਾਨਤ

TeamGlobalPunjab
1 Min Read

ਬਰੈਂਪਟਨ : ਪੀਲ ਰੀਜਨਲ ਪੁਲਿਸ ਦੇ ਇੰਸਪੈਕਟਰ ਬੌਬ ਨਾਗਰਾ ਨੂੰ ‘ਸਿਟੀਜ਼ਨ ਆਫ਼ ਦਾ ਯੀਅਰ’ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਬੌਬ ਨਾਗਰਾ ਵੱਲੋਂ ਲੋੜਵੰਦਾਂ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ‘ਚ ਪਾਏ ਯੋਗਦਾਨ ਤਹਿਤ ਇਸ ਵੱਕਾਰੀ ਐਵਾਰਡ ਲਈ ਉਨ੍ਹਾਂ ਦੀ ਚੋਣ ਕੀਤੀ ਗਈ।

ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ‘ਤੇ ਆਧਾਰਤ ਪੀਲ ਰੀਜਨ ‘ਚ ਬੌਬ ਨਾਗਰਾ ਇੱਕ ਜਾਣਿਆ-ਪਛਾਣਿਆ ਨਾਮ ਹੈ ਜੋ ਲੋੜਵੰਦਾਂ ਦੀ ਸਹਾਇਤਾ ਲਈ ਅਹਿਮ ਭੂਮਿਕਾ ਨਿਭਾਉਂਦੇ ਆਏ ਹਨ। ਬੌਬ ਨਾਗਰਾ ਸਕੂਲ ਪੇਰੈਂਟ ਕੌਂਸਲ ਦੇ ਮੁਖੀ ਵਜੋਂ ਕੰਮ ਕਰ ਚੁੱਕੇ ਹਨ ਅਤੇ ਬਰੈਂਪਟਨ ਦੀ ਐਥਲੈਟਿਕਸ ਕਮਿਊਨਿਟੀ, ਬਰੈਂਪਟਨ ਹਾਕੀ ਇੰਕ, ਬਰੈਮਜ਼ ਯੂਨਾਈਟਡ ਗਰਲਜ਼ ਸਾਕਰ ਕਲੱਬ, ਬਰੈਂਪਟਨ ਯੂਥ ਸਾਕਰ ਕਲੱਬ ਅਤੇ ਬਰੈਂਪਟਨ ਮਾਈਨਰ ਲੋਕਰੋਸ ‘ਚ ਵੀ ਉਨ੍ਹਾਂ ਦੀਆਂ ਸਰਗਰਮੀਆਂ ਦੇਖੀਆਂ ਜਾ ਸਕਦੀਆਂ ਹਨ।

ਬੌਬ ਨਾਗਰਾ ਨੂੰ ਪੀਲ ਰੀਜਨਲ ਪੁਲਿਸ ‘ਚ ਪਹਿਲਾ ਦਸਤਾਰਧਾਰੀ ਅਫ਼ਸਰ ਹੋਣ ਦਾ ਮਾਣ ਹਾਸਲ ਹੈ, ਇਸ ਤੋਂ ਇਲਾਵਾ ਇੰਸਪੈਕਟਰ ਦੇ ਅਹੁਦੇ ‘ਤੇ ਪਹੁੰਚਣ ਵਾਲੇ ਵੀ ਉਹ ਪਹਿਲੇ ਦਸਤਾਰੀ ਸਿੱਖ ਬਣੇ। ਬੌਬ ਨਾਗਰਾ ਨੂੰ ਪਿਛਲੇ ਸਾਲ ਤਰੱਕੀ ਦਿੱਤੀ ਗਈ ਸੀ।  ਇਸ ਤੋਂ ਪਹਿਲਾਂ ਬੰਬ ਨਾਗਰਾਂ ਨੂੰ 2012 ‘ਚ Queens’ Diamond Jubilee ਐਵਾਰਡ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ।

- Advertisement -

Share this Article
Leave a comment