• 7:29 am
Go Back
Paytm founder's secretary arrested

ਨਵੀਂ ਦਿੱਲੀ: ਪੇ.ਟੀ.ਐਮ. ਦੇ ਫਾਊਂਡਰ ਵਿਜੇ ਸ਼ੇਖਰ ਸ਼ਰਮਾ ਅਤੇ ਉਨ੍ਹਾਂ ਦੇ ਭਰਾ ਅਜੇ ਸ਼ੇਖਰ ਸ਼ਰਮਾ ਨੂੰ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਇਹ ਹੈ ਕਿ ਸੈਕਟਰੀ ਸੋਨੀਆ ਧਵਨ ਨੇ ਡਾਟਾ ਚੋਰੀ ਕਰ ਕੇ ਉਸਨੂੰ ਸਾਰਵਜਨਿਕ ਕਰਨ ਦੀ ਧਮਕੀ ਦਿੱਤੀ ਹੈ। ਇਸਦੇ ਬਦਲੇ ‘ਚ 20 ਕਰੋੜ ਰੁਪਏ ਦੀ ਮੰਗ ਰੱਖੀ ਹੈ। ਪੁਲਿਸ ਨੇ ਸੋਨੀਆ ਸਮੇਤ 3 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇੱਕ ਫ਼ਰਾਰ ਦੱਸਿਆ ਜਾ ਰਿਹਾ ਹੈ। ਅਜੇ ਸ਼ੇਖਰ ਦੇ ਅਨੁਸਾਰ 20 ਸਤੰਬਰ ਨੂੰ ਪਹਿਲੀ ਵਾਰ ਥਾਈਲੈਂਡ ਦੇ ਨੰਬਰ ਤੋਂ ਡਾਟਾ ਲੀਕ ਕਰਨ ਦਾ ਧਮਕੀ ਭਰਿਆ ਫ਼ੋਨ ਆਇਆ ਸੀ , ਦੂਸਰੇ ਦਿਨ ਉਸੀ ਨੰਬਰ ਤੋਂ ਵਿਜੈ ਦੇ ਕੋਲ ਫ਼ੋਨ ਆਇਆ। ਉਨ੍ਹਾਂ ਨੇ ਦੱਸਿਆ ਕਿ ਇਸ ਕਾਲ ਨੂੰ ਇਜ਼ਰਾਈਲੀ ਦੇ ਆਈ.ਟੀ. ਦੇ ਮਾਹਿਰ ਦੀ ਮਦਦ ਨਾਲ ਟਰੇਸ ਕੀਤਾ ਗਿਆ ਕਿਉਂਕਿ ਪੁਲਿਸ ਨੰਬਰ ਟਰੇਸ ਨਹੀਂ ਕਰ ਸਕੀ। ਇਸ ਲਈ ਕੰਪਨੀ ਦੇ ਅਧਿਕਾਰੀਆਂ ਨੇ ਇਜ਼ਰਾਈਲ ਦੇ ਮਾਹਿਰ ਦੀ ਮਦਦ ਲਈ, ਉਦੋਂ ਜਾ ਕੇ ਕੋਲਕਤਾ ਦੇ ਮੁਲਜ਼ਮ ਦੀ ਅਸਲੀਅਤ ਸਾਹਮਣੇ ਆਈ।

ਅਜੇ ਦੇ ਮੁਤਾਬਿਕ, ਬਲੈਕਮੇਲਿੰਗ 1 ਅਕਤੂਬਰ ਤੋਂ ਸ਼ੁਰੂ ਹੋ ਗਈ ਸੀ। ਉਨ੍ਹਾਂ ਨੇ 10 ਅਕਤੂਬਰ ਨੂੰ ਸਿਰਫ਼ 67 ਰੁਪਏ ਮੁਲਜ਼ਮ ਦੇ ਅਕਾਊਂਟ ਵਿੱਚ ਪਾ ਕੇ ਉਸਦੇ ਬੈਂਕ ਦੀ ਡਿਟੇਲ ਪਤਾ ਕੀਤੀ। ਫਿਰ 15 ਅਕਤੂਬਰ ਨੂੰ 2 ਲੱਖ ਰੁਪਏ ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਜ਼ਮਾਂ ਕਰਵਾ ਦਿੱਤੇ। ਇਸ ਨਾਲ ਆਰੋਪੀਆਂ ਦਾ ਹੌਂਸਲਾ ਹੋਰ ਵੱਧ ਗਿਆ। ਫਿਰ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਹਾਲੇ ਸ਼ੇਖਰ ਨੇ ਦੱਸਿਆ ਕਿ ਬਲੈਕਮੇਲ ਕਰਨ ਵਾਲੇ ਕੋਲਕਤਾ ਦੇ ਆਰੋਪੀ ਰੋਹਿਤ ਚੋਮਲ ਨੂੰ ਪੈਸੇ ਦੇਣ ਦੇ ਬਾਅਦ ਨੋਇਡਾ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।ਜਾਂਚ ਵਿੱਚ ਪਤਾ ਚਲਿਆ ਕਿ ਸੋਨੀਆ, ਰੂਪਕ ਅਤੇ ਕੰਪਨੀ ਦਾ ਐਡਮਿਨ ਦੇਵੇਂਦਰ ਤਿੰਨਾਂ ਨੇ ਮਿਲਕੇ ਰੋਹਿਤ ਦੇ ਨਾਲ ਇਸ ਸਾਜਿਸ਼ ਵਿੱਚ ਸ਼ਾਮਿਲ ਹਨ।

Facebook Comments
Facebook Comment