• 4:11 am
Go Back

ਪਟਿਆਲਾ: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖਾਹ 15000 ਰੁਪਏ ਕਰਨ ਦੇ ਫੈਸਲੇ ਦੇ ਵਿਰੋਧ ‘ਚ ਮਰਨ ਵਰਤ ’ਤੇ ਬੈਠੇ ਅਧਿਆਪਕਾਂ ਦੇ ਹੱਕ ‘ਚ ਹੁਣ ਸਕੂਲੀ ਬੱਚੇ ਵੀ ਆ ਖੜ੍ਹੇ ਹਨ। ਅਧਿਆਪਕਾਂ ਦੇ ਹੱਕ ‘ਚ ਉੱਤਰੀ ਇਕ ਬੱਚੀ ਦੀ ਵੀਡੀਓ ਸੋਸਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ‘ਚ ਬੱਚੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਚਾਹੇ ਉਸ ਨੂੰ ਜੇਲ੍ਹ ਵਿਚ ਬੰਦ ਕਰਵਾ ਦੇਵੇ ਪਰ ਉਹ ਅਧਿਆਪਕਾਂ ਦੇ ਨਾਲ ਖੜੀ ਹੈ। ਇਸ ਦੇ ਨਾਲ ਹੀ ਪਟਿਆਲਾ ‘ਚ ਧਰਨੇ ‘ਤੇ ਬੈਠੇ ਅਧਿਆਪਕਾਂ ਦੀਆਂ ਮੰਗਾਂ ਲਈ ਨਰਸਾਂ ਸਮੇਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੁਲਾਜ਼ਮਾਂ ਨੇ ਸਮਰਥਨ ਦਿੱਤਾ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤਰ੍ਹਾਂ ਲਗਾਤਾਰ ਅਧਿਆਪਕਾਂ ਨੂੰ ਮਿਲ ਰਹੇ ਹੋਰ ਮੁਲਾਜ਼ਮਾਂ ਦੇ ਸਾਥ ਨਾਲ ਸਰਕਾਰ ਆਪਣੇ ਫੈਸਲੇ ਵਿਚ ਕੋਈ ਬਦਲਾਅ ਕਰਦੀ ਹੈ ਜਾਂ ਨਹੀਂ…

Facebook Comments
Facebook Comment