Go Back

ਪਟਿਆਲਾ : ਪਟਿਆਲਾ ‘ਚ ਬੱਸ ਅੱਡਾ ਦੇ ਫਲਾਈਓਵਰ ਨਜ਼ਦੀਕ ਇਕ ਭਿਆਨਕ ਹਾਦਸਾ ਵਾਪਰਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਪੀਆਰਟੀਸੀ ਬੱਸ ਤੇ ਇਕ ਮੋਟਰਸਾਇਕਲ ਦਰਮਿਆਨ ਵਾਪਰਿਆ ਹੈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆ। ਤਸਵੀਰਾਂ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਪੀਆਰਟੀਸੀ ਬੱਸ ਆ ਰਹੀ ਹੈ ਤੇ ਉਸ ਦੇ ਨਾਲ ਹੀ ਇਕ ਵਿਅਕਤੀ ਮੋਟਰਸਾਇਕਲ ‘ਤੇ ਆ ਰਿਹਾ ਹੈ।

ਜਿਸ ਤੋਂ ਕੁਝ ਸਕਿੰਟਾ ਬਾਅਦ ਹੀ ਵਿਅਕਤੀ ਘੁੰਮਦਾ ਘਮਾਉਦਾ ਬੱਸ ਅੱਗੇ ਡਿੱਗ ਜਾਂਦਾ ਹੈ ਤੇ ਬੱਸ ਦਾ ਟਾਈਰ ਉਸ ਦੇ ਉਪਰ ਦੀ ਲੰਘ ਜਾਂਦਾ ਹੈ। ਜਿਸ ਤੋਂ ਬਾਅਦ ਡਰਾਇਵਰ ਬੱਸ ਨੂੰ ਤੁਰੰਤ ਰੋਕ ਲੈਦਾ ਹੈ ਪਰ ਬੱਸ ਉਪਰ ਲੰਘਣ ਨਾਲ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਸਨੌਰ ਵਜੋ ਹੋਈ ਹੈ। ਉਧਰ ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Facebook Comments
Facebook Comment