• 1:53 pm
Go Back
Parrot uses Amazon Alexa

Parrot uses Amazon Alexa ਇਨਸਾਨਾਂ ਦੀ ਵਾਇਸ ਸਰਚ ( Voice Search ) ਦੁਆਰਾਂ ਆਨਲਾਈਨ ਖਰੀਦਾਰੀ ਕਰਨਾ ਆਮ ਗੱਲ ਹੈ ਪਰ ਜੇਕਰ ਕੋਈ ਪੰਛੀ ਬੋਲ ਕੇ ਆਨਲਾਈਨ ਸ਼ਾਪਿੰਗ ਕਰੇ ਤਾਂ ਸੱਚੀ ‘ਚ ਹੈਰਾਨ ਕਰਨ ਵਾਲੀ ਗੱਲ ਹੈ ਤੇ ਨਾਲ ਹੀ ਇਸਦੇ ਲਈ ਵਰਚੁਅਲ ਅਸਿਸਟੈਂਟ ਨੂੰ ਵੀ ਧੰਨਵਾਦ ਕਰਨਾ ਹੋਵੇਗਾ ਕਿ ਉਸਨੇ ਇੱਕ ਪੰਛੀ ਦੀ ਆਵਾਜ਼ ਨੂੰ ਪਹਿਚਾਣ ਲਿਆ ਅਤੇ ਆਰਡਰ ਕਰ ਦਿੱਤਾ। Parrot uses Amazon Alexa
ਕੁੱਝ ਅਜਿਹਾ ਹੀ ਮਾਮਲਾ ਬ੍ਰਿਟੇਨ ‘ਚ ਸਾਹਮਣੇ ਆਇਆ ਹੈ ਜਿੱਥੇ ਇੱਕ ਤੋਤੇ ਨੇ ਐਮਾਜ਼ੋਨ ਦੇ ਸਮਾਰਟ ਸਪੀਕਰ Alexa ਦੁਆਰਾਂ ਐਮਜ਼ੋਨ ਤੋਂ ਖਰੀਦਾਰੀ ਕੀਤੀ ਹੈ। ਤੋਤੇ ਨੇ ਆਰਡਰ ਕਰਕੇ ਆਈਸਕਰੀਮ, ਸਟਰਾਬੈਰੀਜ਼ ਵਰਗੀਆਂ ਚੀਜਾਂ ਮੰਗਵਾਈਆਂ ਹਨ।
Parrot uses Amazon Alexa
ਅੰਗਰੇਜ਼ੀ ਵੈਬਸਾਈਟ ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਇਸ ਤੋਤੇ ਦਾ ਨਾਮ Rocco ਹੈ ਅਤੇ ਇਹ ਅਫਰੀਕੀ ਗ੍ਰੇਅ ਪੈਰਟ ਦੀ ਪ੍ਰਜਾਤੀ ਦਾ ਹੈ। ਉਸਨੇ ਵਰਚੁਅਲ ਅਸਿਸਟੈਂਟ ਐਲੇਕਸਾ ਨਾਲ ਦੋਸਤੀ ਕਰ ਲਈ ਸੀ ਅਤੇ ਇਸ ਦਾ ਫਾਇਦਾ ਚੁੱਕ ਕੇ ਉਸਨੇ ਆਈਸਕਰੀਮ, ਸਟਰਾਬੈਰੀਜ਼ ਅਤੇ ਪਤੰਗ ਸਮੇਤ ਸਾਮਾਨ ਐਮਜ਼ੋਨ ਤੋਂ ਮੰਗਵਾ ਲਿਆ ਖਾਸ ਗੱਲ ਇਹ ਰਹੀ ਕਿ ਤੋਤੇ ਦੇ ਮਾਲਿਕ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ।
Parrot uses Amazon Alexa
ਦੱਸ ਦੇਈਏ ਕਿ ਅਫਰੀਕੀ ਗ੍ਰੇਅ ਪੈਰਟ ਆਵਾਜ਼ ਅਤੇ ਸ਼ਬਦਾਂ ਦੀ ਨਕਲ ਉਤਾਰਣ ਵਿੱਚ ਮਾਹਰ ਹੁੰਦੇ ਹਨ। Rocco ਨੂੰ ਪਹਿਲਾਂ Berkshire ਦੇ ਰਾਸ਼ਟਰੀ ਪਸ਼ੁ ਕਲਿਆਣ ਟਰੱਸਟ ਸੈਂਕਚੂਰੀ ਵਿੱਚ ਰੱਖਿਆ ਗਿਆ ਸੀ ਪਰ ਉੱਥੇ ਆਉਣ ਵਾਲੇ ਯਾਤਰੀਆਂ ਨੂੰ ਇਹ ਗਾਲਾਂ ਕੱਢਣ ਲਗ ਪਿਆ ਸੀ ਜਿਸ ਤੋਂ ਬਾਅਦ ਉਥੋਂ ਇਸ ਨੂੰ ਹਟਾ ਦਿੱਤਾ ਗਿਆ ਸੀ।
Parrot uses Amazon Alexa
ਅਜਿਹੇ ਵਿੱਚ ਮਿਊਜ਼ੀਅਮ ਨੇ ਉਸਨੂੰ ਉਥੋਂ ਹਟਾਉਣ ਦਾ ਫੈਸਲਾ ਲਿਆ। ਉਥੇ ਹੀ ਉੱਤੇ ਕੰਮ ਕਰਣ ਵਾਲੇ ਮੈਰੀਅਨ ਵਿਸਚੇਵੇਸਕੀ ਨੇ ਉਸਨੂੰ ਆਪਣੇ ਘਰ ‘ਚ ਰੱਖ ਲਿਆ ਸੀ। ਮੈਰੀਅਨ ਵਿਸਚੇਵੇਸਕੀ ਦੇ ਕੋਲ ਐਮਜ਼ੋਨ ਦਾ ਸਮਾਰਟ ਸਪੀਕਰ Alexa ਵੀ ਸੀ ਜਿਸ ਦੇ ਨਾਲ ਤੋਤੇ ਨੇ ਦੋਸਤੀ ਕਰ ਲਈ।
Parrot uses Amazon Alexa
ਦੱਸ ਦੇਈਏ ਕਿ ਐਮਜ਼ੋਨ ਐਲੇਕਸਾ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਸਮਾਰਟ ਸਪੀਕਰ ਹੈ ਜੋ ਲੋਕਾਂ ਨਾਲ ਗੱਲਾਂ ਵੀ ਕਰਦਾ ਹੈ ਅਤੇ ਉਨ੍ਹਾਂ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੰਦਾ ਹੈ। ਸਮਾਰਟ ਸਪੀਕਰ ਦੀ ਮਦਦ ਨਾਲ ਤੁਸੀ ਵਾਇਸ ਕਮਾਂਡ ਦੁਆਰਾ ਗਾਣੇ ਸੁਣ ਸਕਦੇ ਹੋ ਤੇ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹੋ ।
Parrot uses Amazon Alexa

Parrot uses Amazon Alexa

Facebook Comments
Facebook Comment