Go Back

ਸ੍ਰੀ ਮੁਕਤਸਰ ਸਾਹਿਬ: ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਕਾਲੀ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਮੁਕਤਸਰ ਦੇ ਪਿੰਡ ਸਿੰਘਾਵਾਲੀ ਪਹੁੰਚੇ। ਜਿਥੇ ਉਨ੍ਹਾਂ ਇਕ ਇਤਰਾਜ਼ਯੋਗ ਬਿਆਨ ਦਿੱਤਾ ਜਿਸ ਕਾਰਨ ਵਿਰੋਧੀਆਂ ਨੇ ਉਨ੍ਹਾਂ ਨੂੰ ਖੂਬ ਨਿਸ਼ਾਨੇ ‘ਤੇ ਲਿਆ ਹੈ। ਇੱਥੇ ਉਨ੍ਹਾਂ ਕਿਹਾ ਕਿ ਸਾਡਾ ਇੱਕ-ਇੱਕ ਅਕਾਲੀ ਵਰਕਰ ਸਵਾ ਲੱਖ ਦੇ ਬਰਾਬਰ ਹੈ। ਜਿਸ ਦੌਰਾਨ ਉਨ੍ਹਾਂ ਵਲੋਂ ਵਰਤੀ ਗਈ ਪਵਿਤਰ ਗੁਰਬਾਣੀ ਦੀ ਤੁਕ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ।
ਸਵਾ ਲਾਖ ਸੇ ਇਕ ਲੜਾਓਂ ਤਬੇ ਗੋਬਿੰਦ ਸਿੰਘ ਨਾਮ ਕਹਾਓਂ …. ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਅਤੇ ਸਿੰਘਾਂ ‘ਚ ਜੋਸ਼ ਭਰਨ ਲਈ ਇਹ ਬਚਨ ਕਹੇ ਸਨ। ਜਿਸ ਨੂੰ ਸੁਣਕੇ ਸਿੰਘਾਂ ਅੰਦਰ ਜੋਸ਼ ਭਰ ਗਿਆ। ਜਿਸ ਤੋਂ ਬਾਅਦ ਸਿੰਘਾਂ ਨੇ ਘੱਟ ਗਿਣਤੀ ‘ਚ ਹੋਣ ਦੇ ਬਾਵਜੂਦ ਲੱਖਾਂ ਦੀ ਗਿਣਤੀ ‘ਚ ਮੋਜੂਦ ਹਾਕਮ ਫੌਜ ਨੂੰ ਧੂੜਾਂ ਚਟਾਈਆਂ । ਪਰ ਜਿਵੇਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਦੇ 7 ਅਕਤੂਬਰ ਨੂੰ ਪਟਿਆਲਾ ‘ਚ ਹੋਣ ਵਾਲੀ ਅਕਾਲੀਆਂ ਦੀ ਰੈਲੀ ਦੇ ਸੰਦਰਭ ‘ਚ ਇਹ ਗੱਲ ਕਹੀ ਤਾਂ ਵਿਰੋਧੀਆਂ ਨੂੰ ਬੈਠੇ ਬਠਾਏ ਇਕ ਹੋਰ ਮੁੱਦਾ ਮਿਲ ਗਿਆ। ਉਧਰ ਪੂਰੇ ਮਾਮਲੇ ‘ਤੇ ਬੋਲਦਿਆਂ ਵਿਰੋਧੀਆਂ ਨੇ ਪ੍ਰਕਾਸ਼ ਸਿੰਘ ਬਾਦਲ ‘ਤੇ ਖੂਬ ਨਿਸ਼ਾਨੇ ਸਾਧੇ । ਫਿਲਹਾਲ ਪ੍ਰਕਾਸ਼ ਸਿੰਘ ਬਾਦਲ ਦਾ ਇਹ ਬਿਆਨ ਨੂੰ ਵਿਰੋਧੀ ਗੁਰਬਾਣੀ ਦੀ ਬੇਅਦਬੀ ਨਾਲ ਜੋੜਕੇ ਦੇਖ ਰਹੇ ਨੇ ਤੇ ਆਉਣ ਵਾਲੇ ਸਮੇਂ ‘ਚ ਵਿਰੋਧੀਆਂ ਦੀਆਂ ਹੋਰ ਅਲੋਚਨਾਵਾਂ ਸਾਬਕਾ ਮੁੱਖ ਮੰਤਰੀ ਨੂੰ ਸਹਿਣੀਆਂ ਪੈ ਸਕਦੀਆਂ ਨੇ।

Facebook Comments
Facebook Comment