• 4:07 am
Go Back
Parcel bombs sent to Obama Clinton

ਨਿਊਯਾਰਕ: ਹਿਲੇਰੀ ਅਤੇ ਬਿਲ ਕਲਿੰਟਨ ਦੇ ਨਿਊਯਾਰਕ ਸ਼ਹਿਰ ਸਥਿਤ ਘਰ ਅਤੇ ਬਰਾਕ ਓਬਾਮਾ ਦੇ ਦਫਤਰ ‘ਚ ਬੰਬ ਪਾਰਸਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਸ਼ੇਸ਼ ਏਜੰਸੀ ਅਤੇ ਸਥਾਨਕ ਪੁਲਿਸ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸੋਸੀਏਟ ਪ੍ਰੈਸ ਦੀ ਰਿਪੋਰਟ ਮੁਤਾਬਕ, ਸਾਬਕਾ ਰਾਸ਼ਟਰਪਤੀਆਂ ਦੇ ਘਰ ਵਿਸਫ਼ੋਟਕ ਸਮੱਗਰੀ ਡਾਕ ਰਾਹੀਂ ਭੇਜੀ ਗਈ ਸੀ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਵਿਸਫ਼ੋਟਕ ਸਮੱਗਰੀ ਕਿਸ ਮਕਸਦ ਨਾਲ ਭੇਜੀ ਗਈ ਸੀ। ਅਮਰੀਕੀ ਜਾਂਚ ਏਜੰਸੀ ਐਫਬੀਆਈ ਤੇ ਸੀਕ੍ਰੇਟ ਸਰਵਿਸਿਜ਼ ਨੇ ਸ਼ੱਕੀ ਪਾਰਸਲ ਬੰਬਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅਥਾਰਟੀਆਂ ਨੇ ਸਾਫ਼ ਕੀਤਾ ਹੈ ਕਿ ਕਲਿੰਟਨ ਤੇ ਓਬਾਮਾ ਦੋਵੇਂ ਸੁਰੱਖਿਅਤ ਹਨ। ਅਮਰੀਕਾ ਦੀ ਸੀਕ੍ਰੇਟ ਸਰਵਿਸਿਜ਼ ਦਾ ਕਹਿਣਾ ਹੈ ਕਿ ਇਹ ਸ਼ੱਕੀ ਪੈਕੇਟ ਰੋਜ਼ਨਾ ਜਾਂਚ ਦੌਰਾਨ ਫੜੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 22 ਅਕਤੂਬਰ ਨੂੰ ਅਰਬਪਤੀ ਡੈਮੋਕ੍ਰੈਟ ਫ਼ਿਲਾਂਥ੍ਰੋਪਿਸਟ ਜਾਰਜ ਦੇ ਘਰ ‘ਚੋਂ ਵੀ ਇਸੇ ਤਰ੍ਹਾਂ ਦੇ ਵਿਸਫ਼ੋਟਕ ਪਦਾਰਥ ਮਿਲੇ ਸਨ।

Facebook Comments
Facebook Comment