ਜਾਣ-ਬੁੱਝ ਕੇ 150 ਤੋਂ ਜ਼ਿਆਦਾ ਲੋਕਾਂ ‘ਚ HIV ਫੈਲਾਉਣ ਵਾਲਾ ਡਾਕਟਰ ਗ੍ਰਿਫ਼ਤਾਰ

TeamGlobalPunjab
2 Min Read

ਪਾਕਿਸਤਾਨ ‘ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਲਰਕਾਨਾ ਜ਼ਿਲ੍ਹੇ ‘ਚ ਸਿਹਤ ਅਧਿਕਾਰੀ ਡਾ.ਅਬਦੁਲ ਰਹਿਮਾਨ ਨੇ ਦੱਸਿਆ ਹੈ ਕਿ 90 ਤੋਂ ਜ਼ਿਆਦਾ ਲੋਕ ਤੇ ਲਗਭਗ 65 ਐਚਆਈਵੀ ਪਾਏ ਗਏ ਹਨ। ਅਧਿਕਾਰੀਆਂ ਨੇ ਜਾਣਬੁਝ ਕੇ ਐਚਆਈਵੀ ਫੈਲਾਉਣ ਵਾਲੇ ਇੱਕ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਅਧਿਕਾਰੀ ਨੂੰ ਪਹਿਲੀ ਵਾਰ ਉਸ ਵੇਲੇ ਅਲਰਟ ਹੋਏ ਜਦੋਂ ਇੱਕ ਹੀ ਸ਼ਹਿਰ ‘ਚ ਲਗਭਗ 18 ਬੱਚੇ ਐਚਆਈਵੀ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਸਿਹਤ ਅਧਿਕਾਰੀਆਂ ਨੇ ਵਿਆਪਕ ਤੌਰ ‘ਤੇ ਸਿਹਤ ਜਾਂਚ ਕਰਵਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਦਰਜਨ ਭਰ ਬੱਚਿਆਂ ਵਿੱਚ ਐੱਚਆਈਵੀ ਸੰਕਰਮਣ ਪਾਇਆ ਗਿਆ।

ਪਾਕਿਸਤਾਨ ਪੁਲਿਸ ਨੇ ਕਿਹਾ ਹੈ ਕਿ ਅਦਾਲਤ ਉਸਨੂੰ ਇਹ ਪਤਾ ਕਰਨ ਲਈ ਐੱਚਆਈਵੀ ਅਤੇ ਏਡਸ ਪੀੜਤ ਇੱਕ ਡਾਕਟਰ ਨੂੰ ਦੋ ਦਿਨ ਹੋਰ ਹਿਰਾਸਤ ‘ਚ ਰੱਖਣ ਦੀ ਆਗਿਆ ਦੇ ਸਕਦੀ ਹੈ ਕਿ ਕਿਤੇ ਉਸ ਨੇ ਜਾਣ-ਬੁੱਝ ਕੇ ਐੱਚਆਈਵੀ ਸੰਕਰਮਿਤ ਸੁਈਆਂ ਲਗਾਕੇ 150 ਤੋਂ ਜ਼ਿਆਦਾ ਲੋਕਾਂ ਵਿੱਚ ਐੱਚਆਈਵੀ ਤਾਂ ਨਹੀਂ ਫੈਲਾਇਆ।

ਸਥਾਨਕ ਪੁਲਿਸ ਮੁੱਖੀ ਵਸੀਮ ਰਾਜਾ ਸੁਮਰੂ ਨੇ ਸੋਮਵਾਰ ਨੂੰ ਦੱਸਿਆ ਕਿ ਡਾਕਟਰ ਮੁਜੱਫਰ ਘੰਘਰੂ ਨੂੰ ਪਿਛਲੇ ਹਫ਼ਤੇ ਹਿਰਾਸਤ ਵਿੱਚ ਲਿਆ ਗਿਆ ਸੀ , ਜਿਨ੍ਹੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਸੁਮਰੂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਿਆ ਹੈ ਕਿ ਇਸ ਡਾਕਟਰ ਨੇ ਅਪ੍ਰੈਲ ਤੋਂ ਸਰਦੀ, ਜ਼ੁਖਾਮ, ਦਸਤ ਅਤੇ ਹੋਰ ਬੀਮਾਰੀਆਂ ਦੇ ਇਲਾਜ ਦੌਰਾਨ ਜਾਣ-ਬੂੱਝ ਕੇ ਐਚਆਈਵੀ ਫੈਲਾਇਆ। ਪਾਕਿਸਤਾਨ ਸਿਹਤ ਮੰਤਰਾਲੇ ਨੇ ਐੱਚਆਈਵੀ ਦੇ 23, 000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਹਨ।

- Advertisement -

Share this Article
Leave a comment