• 3:21 am
Go Back
Pakistan Sikh exempted wearing helmets

ਲਾਹੌਰ: ਪਾਕਿਸਤਾਨ ‘ਚ ਵੀ ਸਿੱਖ ਭਾਈਚਾਰੇ ਨੂੰ ਬਿਨਾਂ ਹੈਲਮਟ ਮੋਟਰਸਾਈਕਲ ਚਲਾਉਣ ਦੀ ਛੋਟ ਮਿਲ ਗਈ ਹੈ। ਇਹ ਮਨਜ਼ੂਰੀ ਪੇਸ਼ਾਵਰ ਪੁਲਿਸ ਵੱਲੋਂ ਸਿੱਖਾਂ ਨੂੰ ਦਿੱਤੀ ਗਈ ਹੈ। ਸਥਾਨਕ ਅਖਬਾਰ ਅਨੁਸਾਰ ਇੱਕ ਸਿੱਖ ਵਿਅਕਤੀ ਵੱਲੋਂ ਇਹ ਮੰਗ ਖ਼ੈਬਰ ਪਖਤੂਨਖਵਾ ਅਸੈਂਬਲੀ ‘ਚ ਰੱਖੀ ਸੀ ਜਿਸ ਤੋਂ ਬਾਅਦ ਇਹ ਮਨਜ਼ੂਰੀ ਪੇਸ਼ਾਵਰ ਪੁਲਿਸ ਵੱਲੋਂ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਇਹ ਮਨਜ਼ੂਰੀ ਸਿਰਫ਼ ਉਨ੍ਹਾਂ ਸਿੱਖਾਂ ਲਈ ਹੈ ਜੋ ਪੱਗ ਪਹਿਣਦੇ ਹਨ।
Pakistan Sikh exempted wearing helmets
ਖ਼ੈਬਰ ਪਖਤੂਨਖਵਾ ‘ਚ 60,000 ਸਿੱਖ ਰਹਿੰਦੇ ਹਨ ਜਿਨ੍ਹਾਂ ਚੋਂ 15,000 ਪੇਸ਼ਾਵਰ ‘ਚ ਹਨ। ਪੇਸ਼ਾਵਰ ‘ਚ ਟ੍ਰੈਫਿਕ ਪੁਲਿਸ ਦੇ ਐਸਐਸਪੀ ਕਾਸ਼ਿਫ ਜੁਲਫਿਕਾਰ ਨੇ ਸਿੱਖਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

Facebook Comments
Facebook Comment