• 4:38 am
Go Back
pakistan president elections

pakistan president elections
ਇਸਲਾਮਾਬਾਦ: ਪਾਕਿਸਤਾਨ ਨੇ ਕੁਝ ਸਮੇ ਪਹਿਲਾਂ ਹੀ ਆਪਣੇ ਨਵੇਂ ਪ੍ਰਧਾਨ ਮੰਤਰੀ ਅਤੇ ਸਾਂਸਦ ਦੀ ਚੋਣ ਕੀਤੀ ਹੈ। ਹੁਣ ਹੀ ਸਾਂਸਦ ਮਿਲ ਕੇ ਅੱਜ ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਕਰਨਗੇ ਮੰਗਲਵਾਰ ਨੂੰ ਇਸ ਲਈ ਮਤਦਾਨ ਕੀਤਾ ਜਾਵੇਗਾ। ਇਸ ਚੋਣ ਵਿਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਉਮੀਦਵਾਰ ਆਰਿਫ ਅਲਵੀ ਦੇ ਜਿੱਤਣ ਦੀ ਸੰਭਾਵਨਾ ਹੈ ਕਿਉਂਕਿ ਵਿਰੋਧੀ ਧਿਰ ਜੁਆਇੰਟ ਉਮੀਦਵਾਰ ਨੂੰ ਉਤਾਰਨ ਵਿਚ ਅਸਫਲ ਰਿਹਾ ਹੈ। ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਚੋਣ ਲਈ ਸੋਮਵਾਰ ਨੂੰ ਤਿਆਰੀਆਂ ਪੂਰੀਆਂ ਕਰ ਲਈਆਂ। ਨੈਸ਼ਨਲ ਅਸੈਂਬਲੀ ਸਮੇਤ ਚਾਰੇ ਸੂਬਾਈ ਅਸੈਂਬਲੀਆਂ ਵਿਚ ਵੋਟਿੰਗ ਕੇਂਦਰ ਬਣਾਏ ਗਏ ਹਨ। ਮੁੱਖ ਚੋਣ ਕਮਿਸ਼ਨਰ ਸਰਦਾਰ ਰਜ਼ਾ ਖਾਨ ਚੋਣ ਅਧਿਕਾਰੀ ਹੋਣਗੇ।
pakistan president elections
ਬਾਹਰ ਜਾਣ ਵਾਲੇ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਕਾਰਜਕਾਲ 8 ਸਤੰਬਰ ਤੋਂ ਖਤਮ ਹੋ ਰਿਹਾ ਹੈ। ਉਨ੍ਹਾਂ ਨੇ 5 ਸਾਲ ਦੇ ਦੂਜੇ ਕਾਰਜਕਾਲ ਲਈ ਮੁੜ ਚੋਣ ਮੈਦਾਨ ਵਿਚ ਉਤਰਨ ਤੋਂ ਮਨਾ ਕਰ ਦਿੱਤਾ। ਤਿੰਨ ਉਮੀਦਵਾਰ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਆਰਿਫ ਅਲਵੀ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੌਧਰੀ ਏਤਜਾਜ਼ ਅਹਿਸਨ ਅਤੇ ਜ਼ਮੀਅਤ-ਏ-ਉਲੇਮਾ ਦੇ ਮੁਖੀ ਮੌਲਾਨਾ ਫਜ਼ਲ ਉਰ ਰਹਿਮਾਨ ਮੁਕਾਬਲੇ ਵਿਚ ਹਨ। ਕਰਾਚੀ ਵਿਚ ਰਹਿਣ ਵਾਲੇ ਅਲਵੀ ਦੰਦਾਂ ਦੇ ਡਾਕਟਰ ਤੋਂ ਨੇਤਾ ਬਣੇ ਹਨ। ਜੁਆਇੰਟ ਵਿਰੋਧੀ ਧਿਰ ਅਲਵੀ ਨੂੰ ਚੁਣੌਤੀ ਦੇਣ ਲਈ ਇਕ ਉਮੀਦਵਾਰ ਖੜ੍ਹਾ ਕਰਨ ਵਾਲਾ ਸੀ ਪਰ ਅਜਿਹਾ ਨਹੀਂ ਕਰ ਸਕਿਆ।
pakistan president elections
ਕੌਣ ਕੌਣ ਰੇਸ ‘ਚ ?
ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਬੀਤੇ ਮਹੀਨੇ ਮਸ਼ਹੂਰ ਵਕੀਲ ਅਤੇ ਸੀਨੀਅਰ ਨੇਤਾ ਅਹਿਸਨ ਨੂੰ ਉਮੀਦਵਾਰ ਨਾਮਜ਼ਦ ਕੀਤਾ ਸੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਅਤੇ ਮੁਤਾਹਿਦਾ ਮਜਲਿਸ-ਏ-ਅਮਲ (ਐੱਮ.ਐੱਮ.ਏ.) ਸਮੇਤ ਹੋਰ ਵਿਰੋਧੀ ਦਲਾਂ ਨੇ ਇਸ ਕਦਮ ਦਾ ਵਿਰੋਧ ਕੀਤਾ। ਮਤਭੇਦ ਵਧਣ ‘ਤੇ ਰਹਿਮਾਨ ਨੂੰ ਨਾਮਜ਼ਦ ਕੀਤਾ ਗਿਆ।
pakistan president elections

Facebook Comments
Facebook Comment