• 6:37 am
Go Back
Pakistan President Arif Alvi

Pakistan President Arif Alvi
ਲਾਹੌਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਡਾ.ਆਰਿਫ਼ ਅਲਵੀ ਮੰਗਲਵਾਰ ਨੂੰ 13ਵੇਂ ਰਾਸ਼ਟਰਪਤੀ ਚੁਣੇ ਗਏ। ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਉਮੀਦਵਾਰ ਆਰਿਫ ਅਲਵੀ ਨੇ ਜਿੱਤ ਹਾਸਲ ਕੀਤੀ। ਡਾ. ਆਰਿਫ਼ ਅਲਵੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਬਾਨੀ ਮੈਂਬਰਾਂ ‘ਚੋਂ ਇੱਕ ਹਨ । ਨੈਸ਼ਨਲ ਅਸਿਮ੍ਬਲੀ ਅਤੇ ਸੀਨੇਟ ਦੀ ਕੁੱਲ 430 ਵੋਟਾਂ ‘ਚੋਂ ਆਰਿਫ਼ ਨੂੰ 212 (49.3 %) ਵੋਟਾਂ ਮਿਲੀਆਂ ਅਲਵੀ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਐਤਜ਼ਾਜ਼ ਅਹਿਸਾਨ ਤੇ ਪਾਕਿਸਤਾਨ ਮੁਸਲਿਮ ਲੀਗ-ਐੱਨ ਦੇ ਉਮੀਦਵਾਰ ਫ਼ਜ਼ਲ ਉਰ ਰਹਿਮਾਨ ਨੂੰ ਹਰਾਇਆ ਅਤੇ ਰਹਿਮਾਨ ਨੂੰ 131 ਅਤੇ 81 ਵੋਟਾਂ ਮਿਲੀਆਂ ਜਿਸ ਵਿਚੋਂ 6 ਵੋਟਾਂ ਰੱਦ ਕਰ ਦਿੱਤੀਆਂ ਗਈਆਂ।
ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਆਰਿਫ ਨੇ ਇਮਰਾਨ ਖਾਨ ਦਾ ਧੰਨਵਾਦ ਜਤਾਇਆ। ਆਪਣੇ ਭਾਸ਼ਣ ਵਿੱਚ ਉਨ੍ਹਾਂਨੇ ਕਿਹਾ, ਮੈਂ ਸਿਰਫ ਆਪਣੀ ਪਾਰਟੀ ਨਹੀਂ ਸਗੋਂ ਪੂਰੇ ਦੇਸ਼ ਅਤੇ ਹਰ ਪਾਰਟੀ ਦਾ ਰਾਸ਼ਟਰਪਤੀ ਹਾਂ, ਸਭ ਦਾ ਮੇਰੇ ਇੱਕ ਸਮਾਨ ਹੱਕ ਹੈ। ਆਰਿਫ 9 ਸਿਤੰਬਰ ਨੂੰ ਰਾਸ਼ਟਰਪਤੀ ਵੱਜੋਂ ਸਹੂੰ ਚੁੱਕਣਗੇ।

Facebook Comments
Facebook Comment