ਹੁਣ ਦੁੱਧ ਲਈ ਤਰਸ ਰਿਹੈ ਪਾਕਿਸਤਾਨ, 180 ਰੁਪਏ ਪ੍ਰਤੀ ਲੀਟਰ ਪਹੁੰਚੇ ਭਾਅ

TeamGlobalPunjab
2 Min Read

ਇਸਲਾਮਾਬਾਦ: ਮਹਿੰਗਾਈ ਦੀ ਮਾਰ ਝੱਲ ਰਹੀ ਪਾਕਿਸਤਾਨ ਦੀ ਜਨਤਾ ਲਈ ਪਰੇਸ਼ਾਨੀ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ। ਇੱਥੇ ਸਬਜੀਆਂ, ਪੈਟਰੋਲ, ਡੀਜ਼ਲ ਆਦਿ ਚੀਜਾਂ ਦੀਆਂ ਕੀਮਤਾਂ ਪਹਿਲਾਂ ਹੀ ਜ਼ਿਆਦਾ ਹੋਣ ਦੀ ਵਜ੍ਹਾ ਕਾਰਨ ਲੋਕਾਂ ਦੀ ਜਾਨ ਹਲਕ ‘ਚ ਫਸੀ ਹੋਈ ਸੀ ਤੇ ਹੁਣ ਦੁੱਧ ਦੇ ਵਧੇ ਭਾਅ ਨੇ ਉਨ੍ਹਾਂ ਦੀ ਪਰੇਸ਼ਾਨੀ ਨੂੰ ਹੋਰ ਜ਼ਿਆਦਾ ਵਧਾਉਣ ਦਾ ਕੰਮ ਕੀਤਾ ਹੈ।

ਕਰਾਚੀ ਡੇਅਰੀ ਫਾਰਮਰਸ ਐਸੋਸੀਏਸ਼ਨ ਨੇ ਅਚਾਨਕ ਹੀ ਦੁੱਧ ਦੇ ਭਾਅ ‘ਚ 23 ਰੁਪਏ ਦਾ ਵਾਧਾ ਕਰ ਦਿੱਤਾ ਹੈ। ਜਿਸਦੇ ਕਾਰਨ ਇੱਥੇ ਦੁੱਧ ਦੀ ਕੀਮਤ 120 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਉਥੇ ਹੀ ਬਾਜ਼ਾਰ ‘ਚ ਦੁੱਧ 100 ਤੋਂ 180 ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਵਿਕ ਰਿਹਾ ਹੈ ਇਥੇ ਹੀ ਦੱਸ ਦੇਈਏ ਭਾਰਤੀ ਰੁਪਏ ਦੀ ਤੁਲਨਾ ‘ਚ ਪਾਕਿਸਤਾਨੀ ਰੁਪਏ ਦਾ ਮੁੱਲ ਅੱਧਾ ਹੈ।

ਮੰਹਿਗਾਈ ਕਾਰਨ ਦੋ-ਚਾਰ ਹੋ ਰਹੀ ਪਾਕਿਸਤਾਨ ਦੀ ਜਨਤਾ ਇਸ ਸਮੇਂ ਕਾਫ਼ੀ ਗ਼ੁੱਸੇ ਵਿੱਚ ਹੈ। ਇਮਰਾਨ ਖਾਨ ਲਈ ਇਥੋਂ ਦੀ ਮਾਲੀ ਹਾਲਤ ਨੂੰ ਪਟਰੀ ‘ਤੇ ਲਿਆਉਣਾ ਸਭ ਤੋਂ ਵੱਡੀ ਚੁਣੌਤੀ ਹੈ। ਪ੍ਰਸ਼ਾਸਨ ਨੇ ਦੁੱਧ ਦਾ ਮੁੱਲ 94 ਰੁਪਏ ਪ੍ਰਤੀ ਲਿਟਰ ਤੈਅ ਤੈਅ ਕੀਤਾ ਸੀ ਬਾਵਜੂਦ ਇਸਦੇ ਪਰਚੂਨ ਵਿਕਰੇਤਾ 100 ਤੋਂ 180 ਰੁਪਏ ਪ੍ਰਤੀ ਲੀਟਰ ਦੀ ਕੀਮਤ ਨਾਲ ਦੁੱਧ ਵੇਚ ਰਹੇ ਹਨ। ਇਸ ਕਾਰਨ ਪ੍ਰਸ਼ਾਸਨ ਨੇ ਸਾਰੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ ਕਿ ਮਹਿੰਗਾ ਦੁੱਧ ਵੇਚਣ ਵਾਲੇ ਵਿਕਰੇਤਾਵਾਂ ਦੇ ਖਿਲਾਫ ਸਖ਼ਤ ਕਾਰਵਾਈ ਕਰੋ। ਇਸ ਮਾਮਲੇ ਵਿੱਚ ਇੱਕ ਦੁਕਾਨਦਾਰ ਦੀ ਗ੍ਰਿਫਤਾਰੀ ਵੀ ਹੋਈ ਹੈ।

Share this Article
Leave a comment