• 7:44 am
Go Back
pakistan Illegal encroachments

ਇਸਲਾਮਾਬਾਦ: ਪਾਕਿਸਤਾਨ ਵਿੱਚ ਰਹਿ ਰਹੇ ਹਿੰਦੂਆਂ ਦੀ ਜ਼ਾਇਦਾਦਾਂ ਨੂੰ ਗਲਤ ਤਰੀਕੇ ਨਾਲ ਕਬਜ਼ੇ ਵਿੱਚ ਲੈਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਬਾਰੇ ਇੱਕ ਹਿੰਦੂ ਮਹਿਲਾ ਪ੍ਰੋਫੈਸਰ ਨੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ। ਪ੍ਰੋਫੈਸਰ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਕਾਨੂੰਨ ਦੀ ਬੁਰੀ ਹਾਲਤ ਹੈ ਅਤੇ ਹਰ ਜਗਾ ਮਾੜਾ ਪ੍ਰਬੰਧ ਫੈਲਿਆ ਹੋਇਆ ਹੈ। ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੇ ਮਾਮਲੇ ਨੂੰ ਆਪਣੇ ਅਧੀਨ ਲਿਆ ਹੈ। ਜਸਟਿਸ ਨਿਸਾਰ ਅਦਾਲਤੀ ਕਾਰਵਾਈ ਲਈ ਜਾਣੇ ਜਾਂਦੇ ਹਨ। ਮਾਮਲੇ ਤੇ ਚੀਫ ਜ਼ਸਟਿਸ ਨੇ ਫੈਡਰਲ ਅਤੇ ਸਿੰਧ ਪ੍ਰਾਂਤ ਦੇ ਅਫਸਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਰਿਟਾਇਰਡ ਪ੍ਰੋਫੈਸਰ ਭਗਵਾਨ ਦੇਵੀ ਨੇ ਜ਼ਾਇਦਾਦ ਤੇ ਕਬਜ਼ੇ ਦੇ ਮਾਮਲੇ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਸੀ। ਚੀਫ ਜ਼ਸਟਿਸ ਨਿਸਾਰ ਦੇ ਮੁਤਾਬਿਕ ਮਾਮਲੇ ਦੀ ਸੁਣਵਾਈ 18 ਅਕਤੂਬਰ ਨੂੰ ਹੋਵੇਗੀ।

ਭਗਵਾਨ ਦੇਵੀ ਨੇ ਕਿਹਾ ਕਿ ਉੱਥੇ ਦੇ ਹਿੰਦੂਆਂ ਨੂੰ ਵਿਗੜੀ ਕਾਨੂੰਨੀ ਵਿਵਸਥਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਕੁਲ ਇਹੋ ਜਿਹੀ ਸਥਿਤੀ ਅਮਰੀਕਾ ਦੇ ਨੇਟਿਵ ਨਿਵਾਸੀਆਂ ਦੀ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੂਆਂ ਨੂੰ ਜ਼ਬਰਨ ਉਨ੍ਹਾਂ ਦੀ ਜ਼ਾਇਦਾਦ ਤੋਂ ਬੇਦਖਲ ਕੀਤਾ ਜਾ ਰਿਹਾ ਹੈ। ਕੁਝ ਹਿੰਦੂ ਆਪਣੀ ਜ਼ਾਇਦਾਦ ਖੁਦ ਵੇਚ ਕੇ ਚਲੇ ਗਏ ਹਨ, ਕੁਝ ਤਾਂ ਦੇਸ਼ ਛੱਡ ਕੇ ਚਲੇ ਗਏ ਹਨ। ਕੁਝ ਪਾਕਿਸਤਾਨ ਛੱਡਣ ਦੀ ਤਿਆਰੀ ਵਿੱਚ ਹਨ। ਹਿੰਦੂਆਂ ਦੀ ਜਾਇਦਾਦਾਂ ਨੂੰ ਲੈ ਕੇ ਭਗਵਾਨ ਦੇਵੀ ਅਤੇ ਉਨ੍ਹਾ ਦੇ ਪਤੀ ਡਾ.ਭਗਵਾਨ ਦਾਸ 15ਦਿਨ ਤੱਕ ਲਰਕਾਨਾ ਪ੍ਰੈਸ ਕਲੱਬ ਦੇ ਸਾਹਮਣੇ ਕਰ ਚੁੱਕੇ ਹਨ। ਵੀਡੀਓ ਵਿੱਚ ਉਨ੍ਹਾਂ ਨੇ ਪਾਕਿਸਤਾਨ ਚੀਫ ਜ਼ਸਟਿਸ ਅਤੇ ਦੁਨੀਆਂ ਭਰ ਦੇ ਨੂੰ ਸਿੰਧ ਦੇ ਹਿੰਦੂਆਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ।

Facebook Comments
Facebook Comment