• 6:34 am
Go Back

ਅਟਾਰੀ: ਪਾਕਿਸਤਾਨ ਦੇ ਪਹਿਲੇ ਅੰਮ੍ਰਿਤਧਾਰੀ ਸਿੱਖ ਪੁਲਿਸ ਅਫਸਰ ਗੁਲਾਬ ਸਿੰਘ ਤੇ ਉਸ ਦੇ ਪਰਿਵਾਰ ਨੂੰ ਕੁਝ ਲੋਕਾਂ ਵੱਲੋਂ ਘਰ ‘ਚੋਂ ਜਬਰੀ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਉਸਦੇ ਘਰ ਨੂੰ ਜਿੰਦਰਾ ਮਾਰ ਦੇਣ ਅਤੇ ਉਸ ਦੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਸਬੰਧੀ ਇਕ ਵੀਡੀਓ ਵਾਇਰਲ ਹੋਇਆ ਹੈ। ਲਾਹੌਰ ਤੋਂ ਵਾਇਰਲ ਹੋਈ ਇਸ ਵੀਡੀਓ ਵਿਚ ਗੁਲਾਬ ਸਿੰਘ ਦੀ ਦਸਤਾਰ ਲੱਥੀ ਹੋਈ ਹੈ ਤੇ ਉਸ ਦੇ ਕੇਸ ਖਿਲਰੇ ਹੋਏ ਹਨ। ਗੁਲਾਬ ਸਿੰਘ ਨੇ ਦਾਅਵਾ ਕੀਤਾ ਕਿ ਉਸ ਕੋਲ ਕੋਰਟ ਦੇ ਸਟੇਅ ਹੋਣ ਦੇ ਬਾਵਜੂਦ ਉਸਨੂੰ ਤੇ ਉਸਦੇ ਪਰਿਵਾਰ ਨੂੰ ਜ਼ਬਰੀ ਘਰੋਂ ਕੱਢਿਆ ਗਿਆ ਹੈ।
ਗੁਲਾਬ ਸਿੰਘ ਮੁਤਾਬਕ ਉਸ ਨਾਲ ਬਹੁਤ ਹੀ ਬੁਰਾ ਵਤੀਰਾ ਕੀਤਾ ਗਿਆ। ਉਸਨੇ ਦੱਸਿਆ ਕਿ ਉਸ ਦੀ ਪੱਗ ਉਤਾਰ ਕੇ ਵੀ ਉਸਨੂੰ ਬੇਇੱਜ਼ਤ ਕੀਤਾ ਗਿਆ।ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਅਫਸਰ ਗੁਲਾਬ ਸਿੰਘ ਦੇ ਪਰਿਵਾਰ ਖਿਲਾਫ ਇਹ ਕਾਰਵਾਈ ਪਾਕਿਸਤਾਨ ਦੇ ਓਕਾਫ ਬੋਰਡ ਦੇ ਕਹਿਣ ‘ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਸਿੱਖ ਪੁਲਿਸ ਅਫਸਰ ਦੇ ਬੱਚਿਆਂ ਨੂੰ ਕੇਸਾਂ ਤੋਂ ਧੂਹ ਕੇ ਘਰੋਂ ਬਾਹਰ ਕੱਢਿਆ ਗਿਆ।

ਉਥੇ ਹੀ ਇਸ ਵੀਡੀਓ ਦੇ ਸਾਹਮਣੇ ਆਉਣ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਤੇ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਸਿੱਖ ਅਫਸਰ ‘ਤੇ ਹੋਏ ਹਮਲੇ ਦੀ ਸਖਤ ਸਬਦਾਂ ‘ਚ ਨਿਖੇਦੀ ਕੀਤੀ ਹੈ। ਜ਼ਿਕਰਯੋਗ ਹੈ ਕਿ ਗੁਲਾਬ ਸਿੰਘ ਦਾ ਪਰਿਵਾਰ ਪਾਕਿਸਤਾਨ ‘ਚ ਲਾਹੌਰ ਦੇ ਬਾਹਰਵਾਰ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਗੁਰਦੁਆਰਾ ਡੇਰਾ ਚਾਹਲ ਦੀ ਪਿਛਲੇ ਲੰਮੇ ਸਮੇਂ ਤੋਂ ਸਾਂਭ ਸੰਭਾਲ ਕਰ ਰਿਹਾ ਸੀ।

Facebook Comments
Facebook Comment