• 9:12 am
Go Back
pakistan auction buffaloes

ਇਸਲਾਮਾਬਾਦ: ਆਰਥਿਕ ਮੰਦਹਾਲੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਕਈ ਵੱਡੇ ਕਦਮ ਚੁੱਕੇ ਰਹੀ ਹੈ। ਬੀਤੇ ਦਿਨੀਂ ਨਵਾਜ਼ ਸ਼ਰੀਫ ਵੱਲੋਂ ਰੱਖੀਆਂ 61 ਲਜ਼ਗਰੀ ਕਾਰਾਂ ਦੀ ਨਿਲਾਮੀ ਤੋਂ ਬਾਅਦ ਹੁਣ ਨਵਾਜ਼ ਸ਼ਰੀਫ ਦੀਆਂ ਅੱਠ ਮੱਝਾਂ ਨੂੰ ਨਿਲਾਮ ਕੀਤਾ ਗਿਆ। ਇਨ੍ਹਾਂ ਮੱਝਾਂ ਦੀ ਨਿਲਾਮੀ ਤੋਂ ਪਾਕਿਸਤਾਨ ਸਰਕਾਰ ਨੂੰ ਕੁੱਲ 23 ਲੱਖ ਰੁਪਏ ਦੀ ਆਮਦਨ ਹੋਈ ਹੈ। ਉਧਰ ਪਾਕਿਸਤਾਨ ਦੇ ਟੈਕਸ ਅਟਾਰਨੀ ਮੁਤਾਬਕ ਨਿਲਾਮੀ ਤੋਂ ਇਕੱਠੇ ਹੋਏ ਪੈਸਿਆਂ ਨੂੰ ਦੇਸ਼ ਦੇ ਭਲਾਈ ਕੰਮਾਂ ਲਈ ਖਰਚ ਕੀਤਾ ਜਾਵੇਗਾ।
pakistan auction buffaloes
ਦੱਸ ਦਈਏ ਕਿ ਨਵਾਜ਼ ਸ਼ਰੀਫ ਵੱਲੋਂ ਇਹ ਮੱਝਾਂ ਪ੍ਰਧਾਨ ਮੰਤਰੀ ਹਾਊਸ ਵਿੱਚ ਹੀ ਰੱਖੀਆਂ ਗਈਆਂ ਸਨ, ਅਤੇ ਉਨ੍ਹਾਂ ਇਹ ਮੱਝਾਂ ਰੱਖਣ ਦਾ ਕਾਰਨ ਆਪਣੀ ਸਿਹਤ ਸਬੰਧੀਆਂ ਪ੍ਰੇਸ਼ਾਨੀਆਂ ਨੂੰ ਦੱਸਿਆ ਸੀ, ਨਿਲਾਮੀ ਦੌਰਾਨ ਇਨ੍ਹਾਂ ਮੱਝਾਂ ਨੂੰ ਪਾਕਿਸਤਾਨ ਦੇ ਇੱਕ ਝਾਂਗਵੀ ਸਈਅਦਾਨ ਨਿਵਾਸੀ ਨੇ ਖਰੀਦਿਆ। ਉਨ੍ਹਾਂ ਨੇ ਇਕ ਮੱਝ ਲਈ ਸਭ ਤੋਂ ਜ਼ਿਆਦਾ 3.85 ਲੱਖ ਰੁਪਏ ਦਿੱਤੇ। ਉਧਰ ਮੱਝਾਂ ਅਤੇ ਕਾਰਾਂ ਦੀ ਨਿਲਾਮੀ ਤੋਂ ਬਾਅਦ ਪਾਕਿਸਤਾਨ ਸਰਕਾਰ ਹੁਣ ਨਵਾਜ਼ ਸ਼ਰੀਫ ਦੇ 4 ਹੈਲੀਕਾਪਟਰਾਂ ਨੂੰ ਨਿਲਾਮ ਕਰਨ ਦੀ ਯੋਜਨਾ ਬਣਾ ਰਹੀ ਹੈ।
pakistan auction buffaloes
ਪਾਕਿਸਤਾਨੀ ਸਰਕਾਰ ਤੇ ਕਰਜ਼ ਤੇ ਦੇਣਦਾਰੀਆਂ ਦਾ ਭਾਰੀ ਬੋਝ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੀ ਕੁੱਲ ਕਰਜ਼ ਵਧ ਤੇ ਪਿਛਲੇ ਵਿੱਤੀ ਸਾਲ ਦੇ ਅਖ਼ੀਰ ਤਕ ਕਰੀਬ 30 ਹਜ਼ਾਰ ਅਰਬ ਰੁਪਏ ’ਤੇ ਪਹੁੰਚ ਗਿਆ ਹੈ। ਇਹ ਪਾਕਿਸਤਾਨ ਦੇ ਘਰੇਲੂ ਉਤਪਾਤ (GDP) ਦਾ 87 ਫੀਸਦੀ ਹੈ। ਇਸੇ ਲਈ ਪਾਕਿਸਤਾਨੀ ਸਰਕਾਰ ਹੁਣ ਫ਼ਜ਼ੂਲ ਖ਼ਰਚੀ ਰੋਕਣ ਅਤੇ ਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਵੇਚ ਕੇ ਪੈਸੇ ਜੁਟਾਉਣ ’ਤੇ ਜ਼ੋਰ ਦੇ ਰਹੀ ਹੈ।

Facebook Comments
Facebook Comment