• 8:27 am
Go Back
Pak ISI agent arrested

ਨਵੀਂ ਦਿੱਲੀ: ਮਹਾਰਾਸ਼ਟਰ ਦੇ ਨਾਗਪੁਰ ‘ਚ ਸਥਿਤ ਬ੍ਰਹਮੋਸ ਏੇਰੋਸਪੇਸ ਸੈਂਟਰ ਤੋਂ ਸੋਮਵਾਰ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਜੁੜੇ ਇੱਕ ਜਾਸੂਸ ਨੂੰ ਕਾਬੂ ਕੀਤਾ ਗਿਆ। ਉੱਤਰ ਪ੍ਰਦੇਸ਼ ਏ.ਟੀ.ਐਸ ਅਤੇ ਮਿਲਟਰੀ ਇੰਟੇਲੀਜੈਂਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਨਾਗਪੁਰ ਤੋਂ ਨਿਸ਼ਾਂਤ ਅਗਰਵਾਲ ਨਾਂ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਨਿਸ਼ਾਂਤ ਪਾਕਿਸਤਾਨੀ ਖੁਫ਼ੀਆ ਏਜੰਸੀ (ਆਈ.ਏਸ.ਆਈ) ਅਤੇ ਅਮਰੀਕੀ ਏਜੰਸੀ ਲਈ ਜਾਸੂਸੀ ਕਰਦਾ ਹੈ।
Pak ISI agent arrested
ਹਿਰਾਸਤ ਵਿੱਚ ਲਿਆ ਗਿਆ ਨੌਜਵਾਨ ਨਿਸ਼ਾਂਤ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ.ਆਰ.ਡੀ.ਓ) ਵਿੱਚ ਇਕ ਵਿਗਿਆਨੀ ਹੈ। ਨਿਸ਼ਾਂਤ ਨਾਗਪੁਰ ਦੇ ਉੱਜਵਲ ਨਗਰ ਦੇ ਇਕ ਕਿਰਾਏ ਦੇ ਘਰ ਵਿੱਚ ਰਹਿੰਦਾ ਹੈ ਅਤੇ ਬੁਟੀਬੋਰੀ ਸਥਿਤ ਡੀ.ਆਰ.ਡੀ.ਓ ਯੂਨਿਟ ਵਿੱਚ ਕੰਮ ਕਰਦਾ ਹੈ। ਯੂਪੀ ਏਟੀਐਸ ਨੇ ਨਾਗਪੁਰ ਪੁਲਿਸ ਦੇ ਨਾਲ ਮਿਲ ਕੇ ਨਿਸ਼ਾਂਤ ਨੂੰ ਉਸ ਦੇ ਘਰ ਤੋਂ ਹਿਰਾਸਤ ਵਿੱਚ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦਿੱਲੀ ‘ਚ ਮੌਜੂਦ ਸੀਆਈਏ ਦੀ ਏਜੰਟ ਅਤੇ ਪਾਕਿਸਤਾਨ ਦੇ ਹੈਂਡਲਰ ਦੇ ਸੰਪਰਕ ਵਿਚ ਸੀ। ਉਸ ਵੱਲੋਂ ਮਿਜ਼ਾਈਲ ਤਕਨੀਕ ਦੀ ਜਾਣਕਾਰੀਆਂ ਭੇਜਣ ਲਈ ਸੋਸ਼ਲ ਮੀਡੀਆ ਦੇ ਇੰਕ੍ਰਿਪਟਡ, ਕੋਡਵਰਡ ਅਤੇ ਗੇਮ ਦੇ ਚੈਟ ਜ਼ੋਨ ਦੀ ਵਰਤੋਂ ਕਰ ਰਿਹਾ ਸੀ।

Facebook Comments
Facebook Comment