• 1:23 pm
Go Back

ਜਲੰਧਰ- ਕੰਪਨੀ ਸ਼ਿਓਮੀ ਸਮਾਰਟਫੋਨ ਨੇ ਆਪਣਾ ਬਜਟ ਸਮਾਰਟਫੋਨ Mi A2 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਫਿਲਹਾਲ ਚੀਨ ‘ਚ ਲਾਂਚ ਕੀਤਾ ਗਿਆ ਹੈ। ਸ਼ਿਓਮੀ ਜਲਦ ਹੀ Mi A2 ਸਮਾਰਟਫੋਨ ਨੂੰ ਭਾਰਤ ਸਮੇਤ ਹੋਰ ਦੇਸ਼ਾਂ ‘ਚ ਵੀ ਲਾਂਚ ਕਰ ਸਕਦਾ ਹੈ। ਇਹ ਸਮਾਰਟਫੋਨ ਤਿੰਨ ਮੈਮਰੀ ਵੇਰੀਐਂਟ 32 ਜੀ. ਬੀ, 64 ਜੀ. ਬੀ ਅਤੇ 128 ਜੀ. ਬੀ ‘ਚ ਲਾਂਚ ਕੀਤਾ ਗਿਆ ਹੈ। ਸ਼ਿਓਮੀ Mi A2  ਦੇ ਪਿਛਲੇ ਵਰਜ਼ਨ ਸ਼ਿਓਮੀ Mi 11 ਨੂੰ ਭਾਰਤ ‘ਚ ਕਾਫ਼ੀ ਪਸੰਦ ਕੀਤਾ ਗਿਆ ਸੀ। Mi A2 ਲਈ ਕੰਪਨੀ ਸਪੇਨ ਦੇ ਮੈਡਰਿਡ ਸ਼ਹਿਰ ‘ਚ ਗਲੋਬਲ ਲਾਂਚ ਇਵੈਂਟ ਕਰ ਸਕਦੀ ਹੈ ਅਤੇ ਇਹ ਇਵੈਂਟ 24 ਜੁਲਾਈ ਨੂੰ ਹੋਵੇਗਾ। ਉਮੀਦ ਹੈ ਕਿ ਇਸ ਦੌਰਾਨ ਕੰਪਨੀ ਆਪਣੇ ਹਾਲਿਆ ਲਾਂਚ ਪ੍ਰੀਮੀਅਮ ਸਮਾਰਟਫੋਨ Mi8 ਦਾ ਵੀ ਗਲੋਬਲ ਵੇਰੀਐਂਟ ਲਾਂਚ ਕਰ ਸਕਦੀ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ mi 6x ‘ਚ 5.99 ਇੰਚ ਦੀ ਫੁਲ ਐੱਚ.ਡੀ.ਪਲੱਸ ਡਿਸਪਲੇਅ Resolution ਨਾਲ ਆਉਂਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ‘ਚ 12ਮੈਗਪਿਕਸਲ+20 ਮੈਗਾਪਿਕਸਲ ਦਾ ਰੀਅਰ ਡਿਊਲ ਕੈਮਰਾ ਸੈਂਸਰ ਦਿੱਤਾ ਗਿਆ ਹੈ ਜਿਸ ‘ਚ 12 ਮੈਗਾਪਿਕਸਲ ਵਾਲਾ ਲੈਂਸ ਐੱਫ/1.75 ਅਪਰਚਰ ਅਤੇ 20 ਮੈਗਾਪਿਕਸਲ ਵਾਲਾ ਲੈਂਸ ਐੱਫ/1.8 ਅਪਰਚਰ ਆਉਂਦਾ ਹੈ। ਇਸ ਦਾ ਕੈਮਰਾ ai (ਆਰਟੀਫੀਸ਼ਿਅਲ ਇੰਟੈਲੀਜੰਸੀ) ਨਾਲ ਆਉਂਦਾ ਹੈ। ਇਸ ਸਮਾਰਟਫੋਨ ‘ਚ 4ਜੀ.ਬੀ. ਰੈਮ/32ਜੀ.ਬੀ. ਸਟੋਰੇਜ/4ਜੀ.ਬੀ. ਰੈਮ/64ਜੀ.ਬੀ. ਇੰਟਰਨਲ, 4ਜੀ.ਬੀ. ਰੈਮ/128 ਜੀ.ਬੀ. ਇੰਟਰਨਲ ਸਟੋਰੇਜ ਅਤੇ 6ਜੀ.ਬੀ./128ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। Xiaomi Mi A2 ਸਮਾਰਟਫੋਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 32 ਜੀ. ਬੀ ਵੇਰੀਐਂਟ ਨੂੰ 20,000 ਰੁਪਏ ‘ਚ  ਤੇ 64 ਜੀ. ਬੀ ਵੇਰੀਐਂਟ ਨੂੰ ਲਗਭਗ 22,800 ਰੁਪਏ ‘ਚ ਤੇ 128 ਜੀ. ਬੀ. ਵੇਰੀਐਂਟ ਨੂੰ ਲਗਭਗ 25,600 ਰੁਪਏ ‘ਚ ਲਾਂਚ ਕੀਤਾ ਜਾਵੇਗਾ।

Facebook Comments
Facebook Comment