• 5:57 am
Go Back

ਪਟਿਆਲਾ: ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਐਤਵਾਰ ਨੂੰ ਆਰਮੀ ਸਕੂਲ ਦੀ 57ਵੀਂ ਸਾਲਾਨਾ ਐਥਲੈਟਿਕਸ ਮੀਟ ਦੇ ਸਮਾਪਤੀ ਸਮਾਰੋਹ ‘ਚ ਮੁੱਖ ਮਹਿਮਾਨ ਵੱਜੋਂ ਪਹੁੰਚੇ। ਇਸ ਦੌਰਾਨ ਪਟਿਆਲਾ ਵਿੱਚ ਧਰਨੇ ‘ਤੇ ਬੈਠੇ ਅਧਿਆਪਕਾਂ ਦੇ ਬਾਰੇ ਪੁੱਛੇ ਜਾਣ ਤੇ ਸੋਨੀ ਨੇ ਕਿਹਾ, ਛੱਡ ਯਾਰ ਟੀਚਰਾਂ ਬਾਰੇ ਕੋਈ ਗੱਲ ਨਹੀਂ ਕਰਨੀ। ਇਨ੍ਹਾਂ ਕਹਿੰਦੇ ਹੀ ਮੀਡੀਆ ਤੋਂ ਪਿੱਛਾ ਛੁਡਵਾ ਕੇ ਤੋਜ਼ੀ ਨਾਲ ਅੱਗੇ ਵਧਣ ਲੱਗੇ। ਉੱਥੇ ਹੀ ਧਰਨੇ ਤੇ ਬੈਠ ਅਧਿਆਪਕਾਂ ਦੇ ਬਿਮਾਰ ਹੋਣ ਅਤੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਣ ਤੇ ਉਹ ਬੋਲੇ ਕੋਈ ਟੀਚਰ ਬਿਮਾਰ ਨਹੀਂ ਹੈ, ਸਭ ਕੁਝ ਠੀਕ ਹੈ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਕੋਈ ਪੜਾਈ ਖਰਾਬ ਨਹੀਂ ਹੋ ਰਹੀ ਹੈ। ਬੱਚਿਆ ਨੂੰ ਪਹਿਲਾਂ ਵਾਂਗ ਬਹੁਤ ਵਧੀਆ ਢੰਗ ਨਾਲ ਪੜਾਇਆ ਜਾ ਰਿਹਾ ਹੈ ਤੇ ਸਰਕਾਰ ਆਪਣੇ ਫੈਸਲੇ ਤੇ ਅਟੱਲ ਹੈ। ਅਧਿਆਪਕਾਂ ਤੋਂ ਇਲਾਵਾ ਕੋਈ ਹੋਰ ਗੱਲ ਹੈ ਤਾਂ ਕਰੋ। ਇਸ ਤੋਂ ਪਹਿਲਾਂ ਕਿ ਮੀਡੀਆ ਕੋਈ ਹੋਰ ਸਵਾਲ ਕਰਦਾ, ਉਹ ਸਮਾਰੋਹ ਵਿੱਚੋਂ ਬਾਹਰ ਚਲੇ ਗਏ।
ਉਥੇ ਹੀ ਅਧਿਆਪਕਾਂ ਦੇ ਸਾਂਝੇ ਮੋਰਚੇ ਵੱਲੋਂ ਸਿੱਖਿਆ ਮੰਤਰੀ ਨੂੰ ਕਾਲੇ ਝੰਡੇ ਦਿਖਾਕੇ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸ਼ਾਲੀਮਾਰ ਬਾਗ ਤੋਂ ਇੱਕਠੇ ਹੋ ਕੇ ਆਰਮੀ ਸਕੂਲ ਸਮਾਰੋਹ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਾਲ ਰੋਡ ਦੇ ਮੁੱਖ ਡਾਕਘਰ ਦੇ ਬਾਹਰ ਪੁਲਿਸ ਨੇ ਅਧਿਆਪਕਾਂ ਨੂੰ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਅਧਿਆਪਕਾਂ ਨੇ ਸੜ੍ਹਕ ‘ਤੇ ਬੈਠਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਖਿ਼ਲਾਫ਼ ਨਾਅਰੇਬਾਜ਼ੀ ਕੀਤੀ।

Facebook Comments
Facebook Comment