• 9:09 am
Go Back
Ontario's deficit

ਟੋਰਾਂਟੋ: ਓਨਟਾਰੀਓ ਦੀ ਫਾਇਨਾਂਸ਼ੀਅਲ ਵਾਚਡੌਗ ਦਾ ਕਹਿਣਾ ਹੈ ਕਿ ਇਸ ਵਿੱਤੀ ਵਰ੍ਹੇ ਪ੍ਰੋਵਿੰਸ ਦਾ ਘਾਟਾ 12.3 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਇਸ ਬਾਰ ਹੋਈਆਂ ਚੋਣਾਂ ਤੋਂ ਅੱਧਾ ਬਿਲੀਅਨ ਡਾਲਰ ਵੱਧ ਹੈ ਪਰ ਪ੍ਰੋਗਰੈਸਿਵ ਕੰਜ਼ਰਵੇਟਿਵ ਵੱਲੋਂ ਕੀਤੀਆਂ ਪੇਸ਼ੀਨਿਗੋਈਆਂ ਨਾਲੋਂ ਇਹ ਰਕਮ ਘੱਟ ਹੈ।
Ontario's deficit
ਫਾਇਨਾਂਸ਼ੀਅਲ ਐਕਾਉਂਟੇਬਿਲਿਟੀ ਆਫੀਸਰ ਪੀਟਰ ਵੈਲਟਮੈਨ ਦਾ ਕਹਿਣਾ ਹੈ ਕਿ ਪਾਲਿਸੀ ਸਬੰਧੀ ਲਏ ਗਏ ਕੁੱਝ ਫੈਸਲੇ ਜਿਵੇਂ ਕਿ ਕੈਪ ਐਂਡ ਟਰੇਡ ਪ੍ਰੋਗਰਾਮ ਤੇ ਕਈ ਟੈਕਸ ਵਾਧਿਆਂ ਨੂੰ ਉਲਟਾਉਣ ਤੋਂ ਇਲਾਵਾ ਕਮਜ਼ੋਰ ਅਰਥਚਾਰੇ ਬਾਰੇ ਪੇਸ਼ੀਨਿਗੋਈ ਕਾਰਨ ਹੀ ਇਹ ਤਬਦੀਲੀ ਆਈ ਹੈ। ਅਰਥਚਾਰੇ ਤੇ ਬਜਟ ਸਬੰਧੀ ਆਪਣੇ ਵਿਚਾਰ ਪ੍ਰਗਟਾਉਂਦਿਆਂ ਵੈਲਟਮੈਨ ਨੇ ਆਖਿਆ ਕਿ ਅਗਲੇਰੀਆਂ ਨੀਤੀਗਤ ਤਬਦੀਲੀਆਂ ਤੋਂ ਬਿਨਾਂ ਇਹ ਘਾਟਾ 2022-23 ਤੱਕ 16 ਬਿਲੀਅਨ ਡਾਲਰ ਤੋਂ ਵੀ ਟੱਪ ਜਾਵੇਗਾ।
Ontario's deficit
ਉਨ੍ਹਾਂ ਆਖਿਆ ਕਿ ਬਜਟ ਨੂੰ ਸੰਤੁਲਿਤ ਕਰਨ ਲਈ ਕਈ ਤਰ੍ਹਾਂ ਦੀਆਂ ਨੀਤੀਗਤ ਤਬਦੀਲੀਆਂ ਦੀ ਲੋੜ ਹੈ ਜਿਨ੍ਹਾਂ ਦਾ ਓਨਟਾਰੀਓ ਦੇ ਲੋਕਾਂ ਤੇ ਕਾਰੋਬਾਰਾਂ ਉੱਤੇ ਕਾਫੀ ਅਸਰ ਪਵੇਗਾ। ਖਾਸਤੌਰ ਉੱਤੇ ਅਜਿਹੇ ਵਿੱਚ ਜਦੋਂ ਸਰਕਾਰ ਟੈਕਸਾਂ ਵਿੱਚ ਵਾਧਾ ਨਾ ਕਰਨ ਲਈ ਵਚਨਬੱਧ ਹੈ। ਇਸੇ ਦੌਰਾਨ ਸੋਮਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਵਿੱਤ ਮੰਤਰੀ ਵਿੱਕ ਫੈਡੇਲੀ ਨੇ ਆਖਿਆ ਕਿ ਰਿਪੋਰਟ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਨੂੰ ਸਾਬਕਾ ਲਿਬਰਲ ਸਰਕਾਰ ਤੋਂ ਘਾਟਾ ਵਿਰਸੇ ਵਿੱਚ ਮਿਲਿਆ ਹੈ।
Ontario's deficit
ਉਨ੍ਹਾਂ ਆਖਿਆ ਕਿ ਸਾਬਕਾ ਸਰਕਾਰ ਨੇ ਟੈਕਸਦਾਤਾਵਾਂ ਦੇ ਡਾਲਰ ਨੂੰ ਬੜੀ ਬੇਕਿਰਕੀ ਨਾਲ ਜ਼ਾਇਆ ਕੀਤਾ ਤੇ ਸਾਨੂੰ ਪੂਰੀ ਜ਼ਿੰਮੇਵਾਰੀ ਨਾਲ ਬਜਟ ਨੂੰ ਸੰਤੁਲਿਤ ਕਰਨ ਲਈ ਪੂਰੀ ਅਹਿਤਿਆਤ ਤੋਂ ਕੰਮ ਲੈਣਾ ਹੋਵੇਗਾ। ਪਰ ਮੰਤਰੀ ਵੱਲੋਂ ਬਜਟ ਨੂੰ ਸੰਤੁਲਿਤ ਕਰਨ ਦੀ ਸਰਕਾਰ ਦੀ ਯੋਜਨਾ ਦਾ ਖੁਲਾਸਾ ਨਹੀਂ ਕੀਤਾ ਗਿਆ।

Facebook Comments
Facebook Comment