• 1:00 pm
Go Back
New 20 Rupee Note

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਛੇਤੀ ਹੀ 20 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਕੇਂਦਰੀ ਬੈਂਕ ਇਸ ਤੋਂ ਪਹਿਲਾਂ 10, 50, 100 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰ ਚੁੱਕਿਆ ਹੈ। ਇਸ ਤੋਂ ਇਲਾਵਾ 200 ਅਤੇ 2000 ਰੁਪਏ ਦੇ ਨੋਟ ਵੀ ਜਾਰੀ ਕੀਤੇ ਗਏ ਹਨ।
New 20 Rupee Note
ਵੀਹ ਰੁਪਏ ਦਾ ਇਹ ਨਵਾਂ ਨੋਟ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਹੇਠ ਜਾਰੀ ਹੋਵੇਗਾ। ਇਹ ਪਹਿਲਾਂ ਜਾਰੀ ਕੀਤੇ ਗਏ ਨੋਟਾਂ ਤੋਂ ਆਕਾਰ ਅਤੇ ਡਿਜ਼ਾਈਨ ‘ਚ ਵੱਖਰਾ ਹੋਵੇਗਾ। ਪੁਰਾਣੀ ਸੀਰੀਜ਼ ‘ਚ ਜਾਰੀ ਵੀਹ ਰੁਪਏ ਦੇ ਨੋਟ ਪਹਿਲਾਂ ਦੀ ਤਰ੍ਹਾਂ ਹੀ ਚਲਦੇ ਰਹਿਣਗੇ।
New 20 Rupee Note
ਕੇਂਦਰੀ ਬੈਂਕ ਦੇ ਅੰਕੜਿਆਂ ਦੇ ਮੁਤਾਬਕ, 31 ਮਾਰਚ 2016 ਤੱਕ 20 ਰੁਪਏ ਮੁੱਲ ਦੇ 4.92 ਅਰਬ ਨੋਟ ਚਲਨ ਵਿੱਚ ਸਨ। ਮਾਰਚ 2018 ਵਿੱਚ ਨੋਟਾਂ ਦੀ ਗਿਣਤੀ ਵਧਕੇ ਕਰੀਬ 10 ਅਰਬ ਹੋ ਗਈ ਹੈ। ਮਾਰਚ 2018 ਦੇ ਅੰਤ ਵਿੱਚ ਚਲਨ ‘ਚ ਰਹੇ ਕੁੱਲ ਨੋਟਾਂ ਦੀ ਗਿਣਤੀ ‘ਚ 20 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 9.8 ਫ਼ੀਸਦੀ ਹੈ।
New 20 Rupee Note

 

 

Facebook Comments
Facebook Comment