• 12:30 pm
Go Back

ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਦਾ ਉੱਪਰ ਦਿੱਤੀ ਵੀਡੀਓ ‘ਚ ਬਿਆਨ ਸੁਣੋ ਜਿਸ ‘ਚ ਉਨ੍ਹਾਂ ਨੇ ਸਿੱਧੇ ਤੌਰ ‘ਤੇ ਦੇਖਿਆ ਜਾਵੇ ਤਾਂ ਇਹੀ ਕਿਹਾ ਹੈ ਕਿ ਸਿੱਧੂ ਮੁੱਖ ਮੰਤਰੀ ਨੂੰ ਕੈਪਟਨ ਨਹੀਂ ਮੰਨਦੇ ਬਲਕਿ ਉਨ੍ਹਾਂ ਦੇ ਕੈਪਟਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹਨ।
ਨਵਜੋਤ ਕੌਰ ਸਿੱਧੂ ਨੇ ਕਿਹਾ ਪੰਜਾਬ ‘ਚ ਨਸ਼ਿਆਂ ਦੇ ਕਾਰਨ ਨੌਜਵਾਨ ਦੇਸ਼ ਦੀ ਸੈਨਾ ‘ਚ ਨਹੀਂ ਜਾ ਰਹੇ, ਇਸੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਖਤਮ ਕਰਨ ਦੇ ਲਈ ਕੇਂਦਰ ਸਰਕਾਰ ਤੋਂ ਮਦਦ ਮੰਗੀ ਹੈ।

ਇਸ ਤੋਂ ਇਲਾਵਾ ਨਵਜੋਤ ਕੌਰ ਨੇ ਕਿਹਾ ਕਿ ਸਿੱਧੂ ਲੋਕਾਂ ‘ਚ ਨਹੀਂ ਜਾ ਰਹੇ ਸਨ ਕਿਉਂਕਿ ਸਰਕਾਰ ਦੇ ਕੋਲ ਪੈਸੇ ਨਹੀਂ ਸਨ, ਜਿਸ ਕਾਰਨ ਉਹ ਲੋਕਾਂ ਨਾਲ ਮਿਲਣ ਤੋਂ ਗੁਰੇਜ ਕਰਦੇ ਸਨ ਪਰ ਹੁਣ ਪੈਸਿਆਂ ਦੀ ਕਮੀ ਨਹੀਂ ਹੈ ਇਸ ਲਈ ਸਿੱਧੂ ਲੋਕਾਂ ਦੇ ਕੰਮ ਕਰਵਾਉਣਗੇ । ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਰਦਾਰ ਸਿੱਧੂ ਲਈ ਕੋਈ ਵੀ ਵਿਭਾਗ ਜਿਆਦਾ ਅਹਿਮ ਨਹੀਂ ਹੈ ਕਿਉਂਕਿ ਉਨ੍ਹਾਂ ਲਈ ਅਹਿਮ ਹੈ ਇਮਾਨਦਾਰੀ ਨਾਲ ਕੰਮ ਕਰਨਾ।

ਉਨ੍ਹਾਂ ਕਿਹਾ ਕਿ ਇਸੇ ਲਈ ਸਿੱਧੂ ਸਿਰਫ ਕੰਮ ਕਰਨ ਵਿੱਚ ਵਿਸ਼ਵਾਸ ਰਖਦੇ ਹਨ। ਫਿਰ ਉਨ੍ਹਾਂ ਨੂੰ ਭਾਵੇਂ ਕੋਈ ਮਰਜੀ ਵਿਭਾਗ ਦੇ ਦਿੱਤਾ ਜਾਵੇ। ਡਾ. ਸਿੱਧੂ ਇੱਥੇ ਕੰਪਨੀ ਬਾਗ਼ ‘ਚ ਪਹੁੰਚ ਕੇ ਆਮ ਲੋਕਾਂ ਨਾਲ ਮੁਲਾਕਾਤ ਕਰ ਰਹੇ ਸਨ।
ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਸਿੱਧੂ ਜੋੜੇ ਅਤੇ ਕੈਪਟਨ ਅਮਰਿੰਦਰ ਸਿੰਗ ਵਿਚਾਲੇ ਚਲ ਰਹੀ ਖਿੱਚੋਤਾਣ ਹੁਣ ਖੁੱਲ੍ਹਕੇ ਸਾਹਮਣੇ ਆ ਗਈ ਹੈ।

Facebook Comments
Facebook Comment