• 3:03 pm
Go Back
Naseeruddin Shah's Ticket to Pakistan booked by UP's Navnirman Sena

ਸੋਨੀਪਤ: ਬੁਲੰਦਸ਼ਹਿਰ ਹਿੰਸਾ ਮਾਮਲੇ ‘ਚ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਸੁਰਖੀਆਂ ‘ਚ ਆਏ ਐਕਟਰ ਨਸੀਰੂਦੀਨ ਸ਼ਾਹ ਲਈ ਪਾਕਿਸਤਾਨ ਜਾਣ ਦਾ ਏਅਰ ਟਿਕਟ ਬੁੱਕ ਕਰਵਾ ਦਿੱਤਾ ਗਿਆ ਹੈ। ਯੂਪੀ ਨਵਨਿਰਮਾਣ ਫੌਜ ਦੇ ਪ੍ਰਧਾਨ ਅਮਿਤ ਜਾਨੀ ਨੇ ਉਨ੍ਹਾਂ ਲਈ ਕਰਾਚੀ ਦਾ ਟਿਕਟ ਬੁੱਕ ਕਰਵਾਇਆ।

ਅਮਿਤ ਜਾਨੀ ਨੇ ਨਸੀਰੂਦੀਨ ਸ਼ਾਹ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਭਾਰਤ ਵਿੱਚ ਡਰ ਲਗਦਾ ਹੈ ਤਾਂ ਉਹ ਪਾਕਿਸਤਾਨ ਚਲੇ ਜਾਣ ਇਹੀ ਨਹੀਂ ਅਮਿਤ ਜਾਨੀ ਨੇ ਨਸੀਰੂਦੀਨ ਸ਼ਾਹ ਲਈ 14 ਅਗਸਤ 2019 ਦੀ ਫਲਾਈਟ ਤੋਂ ਪਾਕਿਸਤਾਨ ਦਾ ਟਿਕਟ ਬੁੱਕ ਕਰਵਾ ਦਿੱਤਾ ਹੈ।
Naseeruddin Shah's Ticket to Pakistan booked by UP's Navnirman Sena
ਇਸ ਫਲਾਈਟ ਦਾ ਟਿਕਟ ਮੁੰਬਈ ਏਅਰਪੋਰਟ ਤੋਂ ਕੋਲੰਬੋ ਅਤੇ ਫਿਰ ਕੋਲੰਬੋ ਤੋਂ ਕਰਾਚੀ ਤੱਕ ਦਾ ਹੈ। ਜਾਨੀ ਨੇ ਨਸੀਰੂਦੀਨ ਸ਼ਾਹ ਨੂੰ ਗੱਦਾਰ ਕਹਿੰਦੇ ਹੋਏ ਕਿਹਾ, ਨਸੀਰੂਦੀਨ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ‘ਤੇ ਨਿਕਲ ਜਾਓ ਤਾਂਕਿ 15 ਅਗਸਤ ਨੂੰ ਦੇਸ਼ ( ਭਾਰਤ ) ‘ਚੋਂ ਇੱਕ ਗੱਦਾਰ ਦਾ ਭਾਰ ਘੱਟ ਹੋ ਜਾਵੇ।

ਉਥੇ ਹੀ ਨਸੀਰੂਦੀਨ ਸ਼ਾਹ ਨੇ ਆਪਣੀ ਸਫਾਈ ‘ਚ ਕਿਹਾ, “ਪਤਾ ਨਹੀਂ ਮੈਨੂੰ ਗੱਦਾਰ ਕਿਉਂ ਕਿਹਾ ਜਾ ਰਿਹਾ ਹੈ। ਮੈਂ ਤਾਂ ਇੱਕ ਪ੍ਰੇਸ਼ਾਨ ਭਾਰਤੀ ਹੋਣ ਦੇ ਨਾਤੇ ਆਪਣੀ ਗੱਲ ਕਹੀ ਸੀ।” ਉਨ੍ਹਾਂ ਨੇ ਕਿਹਾ, “ਭਾਰਤ ਮੇਰਾ ਵੀ ਮੁਲਕ ਹੈ, ਮੈਂ ਜੋ ਕਿਹਾ ਸਹੀ ਕਿਹਾ, ਆਲੋਚਨਾ ਤਾਂ ਸਹਿਣੀ ਹੀ ਪਵੇਗੀ।”
Naseeruddin Shah's Ticket to Pakistan booked by UP's Navnirman Sena
ਇਸ ਤੋਂ ਪਹਿਲਾਂ ਨਸੀਰੂਦੀਨ ਨੇ ਭੀੜ ਵੱਲੋਂ ਕੀਤੀ ਹਿੰਸਾ ਦਾ ਹਵਲਾ ਦਿੰਦੇ ਹੋਏ ਕਿਹਾ ਸੀ ਕਿ ਇੱਕ ਗਾਂ ਦੀ ਮੌਤ ਨੂੰ ਪੁਲਿਸ ਅਧਿਕਾਰੀ ਦੀ ਮੌਤ ਤੋਂ ਜ਼ਿਆਦਾ ਤਵੱਜੋਂ ਦਿੱਤੀ ਜਾ ਰਹੀ ਹੈ। ਐਕਟਰ ਨੇ ਕਿਹਾ ਕਿ ਜ਼ਹਿਰ ਪਹਿਲਾਂ ਹੀ ਫੈਲ ਚੁੱਕਿਆ ਹੈ। ਹੁਣ ਇਸ ਨੂੰ ਰੋਕ ਪਾਉਣਾ ਮੁਸ਼ਕਲ ਹੋ ਗਿਆ ਹੈ।

ਉਨ੍ਹਾਂ ਨੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਵੀ ਚਿੰਤਾ ਜ਼ਾਹਿਰ ਕੀਤੀ ਹੈ। ਸ਼ਾਹ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਡਰ ਲੱਗਦਾ ਹੈ ਕਿ ਕਿਸੇ ਦਿਨ ਲੋਕਾਂ ਦੀ ਭੀੜ ਉਨ੍ਹਾਂ ਦੇ ਬੱਚਿਆਂ ਨੂੰ ਘੇਰ ਲਵੇਗੀ ਤੇ ਮੁਸਲਿਮ ਹੋਣ ਕਰਕੇ ਉਨ੍ਹਾਂ ਨੂੰ ਕੁਝ ਕਰ ਦੇਵੇਗੀ। ਉਨ੍ਹਾਂ ਵੱਲੋਂ ਹਾਲ ਹੀ ਦਿੱਤੇ ਕੁਝ ਬਿਆਨਾਂ ਕਰਕੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਖੂਬ ਟ੍ਰੋਲ ਵੀ ਕੀਤਾ ਜਾ ਰਿਹਾ ਹੈ।

Facebook Comments
Facebook Comment