• 2:18 pm
Go Back
Naseeruddin calls Virat Kohli world's worst behaved player

ਚੰਡੀਗੜ੍ਹ: ਬਾਲੀਵੁੱਡ ਦੇ ਦਿੱਗਜ ਐਕਟਰ ਨਸੀਰੂਦੀਨ ਸ਼ਾਹ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਸੋਸ਼ਲ ਮੀਡਿਆ ‘ਤੇ ਆਲੋਚਨਾ ਕੀਤੀ ਹੈ। ਧਿਆਨ ਯੋਗ ਹੈ ਕਿ ਪਿਛਲੇ ਦਿਨਾਂ ਕੋਹਲੀ ਨੇ ਇੱਕ ਕ੍ਰਿਕੇਟ ਫੈਨ ਨੂੰ ਭਾਰਤ ਛੱਡਣ ਦੀ ਨਸੀਹਤ ਦਿੱਤੀ ਸੀ , ਜਿਸ ‘ਤੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ ਸੀ। ਨਸੀਰ ਨੇ ਕੋਹਲੀ ਦੇ ਇਸ ਬਿਆਨ ਨੂੰ ਲੈ ਕੇ ਮੋਰਚਾ ਖੋਲ ਦਿੱਤਾ ਹੈ ।
Naseeruddin calls Virat Kohli world's worst behaved player
ਨਸੀਰੂਦੀਨ ਸ਼ਾਹ ਨੇ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਵਿਚ ਲਿਖਿਆ ਕਿ ਵਿਰਾਟ ਕੋਹਲੀ ਨਾ ਸਿਰਫ ਦੁਨੀਆ ਦਾ ਬੈਸਟ ਬੱਲੇਬਾਜ਼ ਹੋਣ ਦੇ ਨਾਲ-ਨਾਲ ਦੁਨੀਆ ਦਾ ਸਭ ਤੋਂ ਖਰਾਬ ਵਿਹਾਰ ਕਰਨ ਵਾਲਾ ਖਿਡਾਰੀ ਵੀ ਹੈ। ਉਸ ਦੀ ਕ੍ਰਿਕਟਿੰਗ ਸਮਰਥਾ ਉਸ ਦੇ ਘੁਮੰਡ ਤੇ ਬੁਰੇ ਵਿਹਾਰ ਅੱਗੇ ਫਿੱਕੀ ਪੈ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਵੈਸੇ ਮੇਰਾ ਇਰਾਦਾ ਦੇਸ਼ ਛੱਡਣ ਦਾ ਨਹੀਂ।

Virat K is not only the worlds best batsman but also the worlds worst behaved player. His cricketing brilliance pales…

Posted by Naseeruddin Shah on Sunday, December 16, 2018

ਇੱਥੇ ਸ਼ਾਹ ਨੇ ਦੇਸ਼ ਛੱਡਣ ਵਾਲੀ ਗੱਲ ਇਸ ਲਈ ਕਹੀ ਕਿਉਂਕਿ ਪਿਛਲੇ ਦਿਨੀਂ ਜਦੋਂ ਇੱਕ ਪ੍ਰਸ਼ੰਸਕ ਨੇ ਵਿਰਾਟ ਨੂੰ ਪੁੱਛਿਆ ਸੀ ਕਿ ਉਸ ਨੂੰ ਆਸਟ੍ਰੇਲਿਆਈ ਬੱਲੇਬਾਜ਼ ਪਸੰਦ ਹਨ ਤਾਂ ਵਿਰਾਟ ਨੇ ਉਸ ਨੂੰ ਦੇਸ਼ ਛੱਡਣ ਦੀ ਸਲਾਹ ਦੇ ਦਿੱਤੀ ਸੀ। ਨਸੀਰੂਦੀਨ ਦੇ ਇਸ ਬਿਆਨ ਪਿੱਛੋਂ ਸੋਸ਼ਲ ਮੀਡੀਆ ’ਤੇ ਲਗਾਤਾਰ ਬਹਿਸ ਜਾਰੀ ਹੈ। ਕਈ ਲੋਕ ਨਸੀਰੂਦੀਨ ਦਾ ਸਮਰਥਨ ਕਰ ਰਹੇ ਹਨ ਤੇ ਉੱਧਰ ਵਿਰਾਟ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।

Naseeruddin calls Virat Kohli world's worst behaved player

Facebook Comments
Facebook Comment