• 10:25 am
Go Back
NASA Mars InSight lander

ਵਾਸ਼ਿੰਗਟਨ: ਜਿਵੇਂ ਹੀ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ‘ਮਾਰਸ ਇਨਸਾਈਟ ਲੈਂਡਰ’ ਯਾਨੀ InSight ਪੁਲਾੜ ਯੰਤਰ ਮੰਗਲ ਗ੍ਰਹਿ ‘ਤੇ ਲੈਂਡ ਹੋਇਆ ਉਸੇ ਵੇਲੇ ਨਾਸਾ ਦੀ ਜੈਟ ਪਰੋਪੁਲਜ਼ਨ ਲੈਬੋਰਟਰੀ ‘ਚ ਖੁਸ਼ੀਆਂ ਅਤੇ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ‘ਮਾਰਸ ਇਨਸਾਈਟ ਲੈਂਡਰ’ ਪੁਲਾੜ ਯੰਤਰ ਨੂੰ ਸਫ਼ਲਤਾਪੂਰਨ ਮੰਗਲ ਗ੍ਰਹਿ ‘ਤੇ ਉਤਾਰ ਦਿੱਤਾ ਹੈ। ਨਾਸਾ ਨੇ ਰੋਬੋਟਿਕ ਨੂੰ ਮੰਗਲ ਗ੍ਰਹਿ ‘ਤੇ ਉਤਾਰ ਕੇ ਇੱਕ ਵੱਡਾ ਇਤਿਹਾਸ ਰਚ ਦਿੱਤਾ ਹੈ।
NASA Mars InSight lander
ਜਾਣਕਾਰੀ ਅਨੁਸਾਰ ਇਨਸਾਈਟ ਲੈਂਡਰ ਪੁਲਾੜ ਯੰਤਰ ਨੂੰ ਮੰਗਲ ਗ੍ਰਹਿ ਦੀ ਦੁਨੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਬਣਾਇਆ ਗਿਆ ਹੈ। ਇਸ ਨਾਲ ਮੰਗਲ ਗ੍ਰਹਿ ਦੀ ਅੰਦਰੂਨੀ ਬਣਤਰ ਤੇ ਇਸ ਦੇ ਨਿਰਮਾਣ ਦੇ ਵਾਰੇ ਪਤਾ ਲਗਾਇਆ ਜਾ ਸਕੇਗਾ ਅਤੇ ਇਹ ਜਾਣਕਾਰੀ ਇਕੱਠੀ ਕਰੇਗਾ ਕਿ ਮੰਗਲ ਗ੍ਰਹਿ ਦੀ ਸਤ੍ਹਾ ਧਰਤੀ ਤੋਂ ਕਿੰਨੀ ਵੱਖਰੀ ਹੈ। ਇਸ ਤਰ੍ਹਾਂ ਦਾ ਇਤਿਹਾਸ ਬਣਾਉਣ ਮਗਰੋਂ ਨਾਸਾ ਦੇ ਵਿਗਿਆਨੀਆਂ ‘ਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ।
NASA Mars InSight lander
ਇਨਸਾਈਟ ਲਈ ਲੈਂਡਿੰਗ ‘ਚ ਲੱਗਣ ਵਾਲਾ 6 ਤੋਂ 7 ਮਿੰਟ ਦਾ ਸਮਾਂ ਬੇਹੱਦ ਅਹਿਮ ਰਿਹਾ। ਇਸ ਦੌਰਾਨ ਇਸ ਦਾ ਪਿੱਛਾ ਕਰ ਰਹੇ ਦੋਨੋਂ ਸੈਟੇਲਾਈਟਸ ਰਾਹੀਂ ਦੁਨੀਆ ਭਰ ਦੇ ਵਿਗਿਆਨੀਆਂ ਦੀਆਂ ਨਜ਼ਰਾਂ ਇਨਸਾਈਟ ‘ਤੇ ਰਹੀਆਂ। ਡਿਜ਼ਨੀ ਦੇ ਕਿਰਦਾਰਾਂ ਦੇ ਨਾਂ ਵਾਲੇ ਇਹ ਸੈਟਲਾਈਟਸ ‘ਵਾਲ-ਈ ਉੱਤੇ ‘ਈਵ’ ਨੇ ਅੱਠ ਮਿੰਟ ‘ਚ ਇਨਸਾਈਟ ਦੇ ਮੰਗਲ ‘ਤੇ ਉਤਰਣ ਦੀ ਜਾਣਕਾਰੀ ਧਰਤੀ ‘ਤੇ ਪਹੁੰਚਾ ਦਿੱਤੀ। ਨਾਸਾ ਨੇ ਇਸ ਮਿਸ਼ਨ ਦੀ ਪੂਰੀ ਲਾਈਵ ਕਵਰੇਜ ਕੀਤੀ।
NASA Mars InSight lander
ਨਾਸਾ ਮੁਤਾਬਕ, ਪਹਿਲੀ ਵਾਰ ਦੋ ਐਕਸਪੈਰੀਮੈਂਟ ਸੈਟੇਲਾਈਟ ਨੇ ਸਪੇਸਕ੍ਰਾਫਟ ਦਾ ਪਿੱਛਾ ਕਰਦੇ ਹੋਏ ਉਸ ‘ਤੇ ਨਜ਼ਰ ਰੱਖੀ। ਇਸ ਪੂਰੇ ਮਿਸ਼ਨ ‘ਚ 99.3 ਕਰੋੜ ਡਾਲਰ ਕਰੀਬ 7044 ਕਰੋੜ ਰੁਪਏ ਦਾ ਖਰਚ ਆਇਆ ਹੈ। ਇਹ ਦੋਵੇਂ ਸੈਟੇਲਾਈਟ ਮੰਗਲ ‘ਤੇ ਪਹੁੰਚ ਰਹੇ ਸਪੇਸਕ੍ਰਾਫਟ ਤੋਂ 6 ਹਜ਼ਾਰ ਮੀਲ ਪਿੱਛੇ ਚਲ ਰਹੇ ਸੀ। ਨਾਸਾ ਨੇ ਇਸੇ ਸਾਲ 5 ਮਈ ਨੂੰ ਕੈਲੀਫੋਰਨੀਆ ਦੇ ਵੰਡੇਨਬਰਗ ਏਅਰਫੋਰਸ ਸਟੇਸ਼ਨ ਤੋਂ ਰਾਕੇਟ ਰਾਹੀਂ ਮਾਰਸ ਲੈਂਡਰ ਲੌਂਚ ਕੀਤਾ ਸੀ।

ਦੱਸ ਦੇਈਏ ਕਿ ਦੋਵੇਂ ਸੈਟੇਲਾਈਟਸ ਨੇ ਅੱਠ ਮਿੰਟ ‘ਚ ਮੰਗਲ ‘ਤੇ ਉਤਾਰਨ ਦੀ ਜਾਣਕਾਰੀ ਧਰਤੀ ‘ਤੇ ਪਹੁੰਚਾ ਦਿੱਤੀ ਹੈ।ਨਾਸਾ ਨੇ ਇਸ ਪੂਰੇ ਮਿਸ਼ਨ ਦੀ ਲਾਈਵ ਕਵਰੇਜ ਕੀਤੀ। ਨਾਸਾ ਦਾ ਇਹ ਪੁਲਾੜ ਯੰਤਰ ਸਿਸਮੋਮੀਟਰ ਦੀ ਮਦਦ ਨਾਲ ਮੰਗਲ ਦੀਆਂ ਅੰਦਰੂਨੀ ਸਥਿਤੀਆਂ ਦਾ ਅਧਿਐਨ ਕਰੇਗਾ। ਇਸ ਨਾਲ ਵਿਗਿਆਨੀਆਂ ਨੂੰ ਇਹ ਸਮਝਣ ‘ਚ ਮਦਦ ਮਿਲੇਗੀ ਕਿ ਮੰਗਲ ਗ੍ਰਹਿ ਆਖ਼ਰ ਕਿਉਂ ਧਰਤੀ ਤੋਂ ਅਲੱਗ ਹੈ।

Facebook Comments
Facebook Comment