• 4:10 am
Go Back

ਕੋਟਕਪੁਰਾ: ਬਰਗਾੜੀ ਮੋਰਚੇ ਦੀ ਅਗੁਵਾਈ ਕਰ ਰਹੇ ਦਾਦੂਵਾਲ ਵਲੋਂ ਵੀ ਸਰਬਤ ਖਾਲਸਾ ਬੁਲਾਏ ਜਾਣ ਦਾ ਇਸ਼ਾਰਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਵਲੋਂ ਬਣਾਈ ਗਈ ਐਸ ਆਈ ਟੀ ਵੀ ਮੋਰਚੇ ਤੇ ਪੁੱਜ ਕੇ ਮੁਲਾਕਾਤ ਕਰ ਰਹੀ ਹੈ। ਇਸ ਮੌਕੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੋਕ ਵੀ ਸ਼ਾਮਿਲ ਹੋਏ, ਸੰਗਰਸ ਕਮੇਟੀ ਦੇ ਹਾਸ਼ਿਮ ਸ਼ੂਫੀ ਨੇ ਕਿਹਾ ਕੀ ਅੱਜ ਓਹਨਾ ਦੇ 14 ਮੈਂਬਰ ਬਰਗਾੜੀ ਮੋਰਚੇ ‘ਚ ਪਹੁੰਚੇ ਨੇ, ਉਹਨਾਂ ਅੱਜ ਮੋਰਚੇ ‘ਚ ਨਿਮਾਜ਼ ਪੜ੍ਹੀ ਤੇ ਸਿੱਖ ਭਾਈਚਾਰੇ ਨਾਲ ਖੜੇ ਹੋਣ ਦਾ ਵੀ ਸਬੂਤ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਲਈ ਬਣੇ ਇਨਸਾਫ ਮੋਰਚੇ ਵੱਲੋ ਪਿਛਲੇ ਚਾਰ ਮਹੀਨਿਆਂ ਤੋਂ 3 ਮੰਗਾਂ ਲਈ ਇਹ ਮੋਰਚਾ ਲਗਾਇਆ ਗਿਆ ਹੈ। ਦਾਦੂਵਾਲ ਨੇ ਕਿਹਾ ਕਿ ਜੇਕਰ ਸਰਕਾਰ ਇਨਸਾਫ ਨਹੀਂ ਦਿੰਦੀ ਤਾ ਸਰਬਤ ਖਾਲਸਾ ਨੂੰ ਫਿਰ ਤੋਂ ਬੁਲਾਇਆ ਜਾ ਸਕਦਾ ਹੈ। ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆ ਖਿਲਾਫ ਕਾਰਵਾਈ ਲਈ ਬਰਗਾੜੀ ਮੋਰਚੇ ਚ ਵੱਖ ਵੱਖ ਧਰਮਾਂ ਦੇ ਲੋਕ ਵੀ ਪਹੰਚਣੇ ਸ਼ੁਰੂ ਹੋ ਚੁੱਕੇ ਨੇ, ਜਿਸ ਨੂੰ ਦੇਖਦਿਆਂ ਸਰਕਾਰ ਨੂੰ ਦੋਸ਼ੀਆਂ ਖਿਲਾਫ ਜਲਦ ਕਰਵਾਈ ਕਰਨੀ ਚਾਹੀਦੀ ਹੈ।

Facebook Comments
Facebook Comment