• 5:42 am
Go Back
mom arrest in newborn’s death

ਵਾਸ਼ਿੰਗਟਨ: ਮਾਂ ਆਪਣੀ ਔਲਾਦ ਲਈ ਹਰ ਦੁੱਖ ਸਹਿਣ ਕਰ ਜਾਂਦੀ ਹੈ ਪਰ ਅਸੀਂ ਤੁਹਾਨੂੰ ਇੱਕ ਇਸ ਤਰ੍ਹਾਂ ਦੇ ਮਾਮਲੇ ਵਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਅਮਰੀਕਾ ‘ਚ 19 ਸਾਲਾ ਮਹਿਲਾ ਜੇਨਾ ਨੇ ਆਪਣੇ ਹੀ ਨਵਜੰਮੇ ਬੱਚੇ ਦਾ ਕਤਲ ਕਰ ਦਿੱਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜੇਨਾ ਨੇ  ਬੱਚੇ ਦੇ ਕਤਲ ਤੋਂ ਪਹਿਲਾਂ ਉਸ ਨੂੰ ਮਾਰਨ ਦੇ ਤਰੀਕਿਆਂ ਬਾਰੇ ਗੂਗਲ ‘ਤੇ ਸਰਚ ਵੀ ਕੀਤਾ ਸੀ। ਇਸ ਦੇ ਬਾਅਦ ਔਰਤ ਨੇ ਆਪਣੇ ਬੱਚੇ ਨੂੰ ਬਾਥ ਟਬ ‘ਚ ਡੋਬ ਕੇ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਔਰਤ ਦੇ ਬਿਆਨ ਮੁਤਾਬਕ ਉਸ ਨੇ ਆਪਣੇ ਬੱਚੇ ਨੂੰ ਚੁੱਪ ਕਰਵਾਉਣ ਲਈ ਉਸ ਨੂੰ ਪਾਣੀ ‘ਚ ਡੁਬੋ ਦਿੱਤਾ।

ਜੇਨਾ ਨੇ ਬੱਚੇ ਦੇ ਕਤਲ ਤੋਂ ਬਾਅਦ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਉਸਨੇ ਖੁਦ ਨੂੰ ਫੋਨ ਕੀਤਾ ਅਤੇ ਝੂਠੀ ਕਹਾਣੀ ਬਣਾ ਕੇ ਦੱਸ ਦਿੱਤੀ। ਉਸ ਨੇ ਪੁਲਿਸ ਨੂੰ ਕਿਹਾ ਕਿ ਉਸ ਦੇ ਪੁੱਤ ਨੂੰ ਕਿਸੇ ਨੇ ਪਾਰਕ ‘ਚ ਖੋਹ ਲਿਆ। ਜੇਨਾ ਨੇ ਕਿਹਾ ਕਿ ਉਹ ਬੱਚੇ ਨੂੰ ਆਪਣੀ ਕਾਰ ਦੀ ਸੀਟ ‘ਤੇ ਬੈਠਾ ਰਹੀ ਸੀ। ਇਸ ਦੌਰਾਨ ਕੋਈ ਪਿੱਛਿਓਂ ਆਇਆ ਅਤੇ ਉਸ ਦੇ ਸਿਰ ‘ਤੇ ਇਕ ਬੈਗ ਸੁੱਟ ਕੇ ਬੱਚੇ ਨੂੰ ਆਪਣੇ ਨਾਲ ਲੈ ਗਿਆ।

ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਇਸ ਖੇਤਰ ‘ਚ ਵੱਡੀ ਸਰਚ ਮੁਹਿੰਮ ਚਲਾਈ। ਇਸ ਦੇ ਬਾਅਦ ਉਨ੍ਹਾਂ ਨੂੰ ਐਰੀਜੋਨਾ ‘ਚ ਹੀ ਔਰਤ ਦੇ ਅਪਾਰਟਮੈਂਟ ‘ਚੋਂ ਬੱਚੇ ਦੀ ਲਾਸ਼ ਮਿਲੀ। ਪੁਲਿਸ ਨੇ ਦੱਸਿਆ ਕਿ ਇਸ ਦੇ ਬਾਅਦ ਅਧਿਕਾਰੀਆਂ ਨੇ ਜੇਨਾ ਦੇ ਫੋਨ ਨੂੰ ਜ਼ਬਤ ਕੀਤਾ। ਫੋਨ ਦੀ ਵੈੱਬ ਸਰਚ ‘ਚ ਪੁਲਿਸ ਨੂੰ 100 ਤੋਂ ਵਧੇਰੇ ਗੂਗਲ ਸਰਚਾਂ ‘ਚ ‘ਤੁਰੰਤ ਮਰਨ ਦੇ ਤਰੀਕੇ’ ਅਤੇ ‘ਲਾਪਤਾ ਬੱਚਿਆਂ ਦੇ ਮਾਮਲੇ’ ਸਬੰਧੀ ਸਰਚ ਬਾਰੇ ਜਾਣਕਾਰੀ ਮਿਲੀ। ਔਰਤ ਨੇ ਇਹ ਵੀ ਸਰਚ ਕੀਤਾ ਸੀ ਕਿ ਬੱਚੇ ਨੂੰ ਡੁੱਬਣ ‘ਚ ਕਿੰਨਾ ਸਮਾਂ ਲੱਗਦਾ ਹੈ? ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਉਸ ਨੂੰ ਹਿਰਾਸਤ ‘ਚ ਲਿਆ ਗਿਆ। ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ 19 ਸਾਲਾ ਔਰਤ ਜੇਨਾ ਫੋਲਵੇਲ ਨੂੰ ਕਤਲ ਦੇ ਸ਼ੱਕ ‘ਚ ਹਿਰਾਸਤ ‘ਚ ਲਿਆ ਗਿਆ ਹੈ। ਬੱਚੇ ਦੀ ਲਾਸ਼ ਉਸ ਦੇ ਅਪਾਰਟਮੈਂਟ ‘ਚ ਇਕ ਕਾਲੇ ਬੈਗ ‘ਚੋਂ ਮਿਲਿਆ ਸੀ।

Facebook Comments
Facebook Comment