• 5:47 am
Go Back
Moga courier blast case

ਚੰਡੀਗੜ੍ਹ : ਮੋਗਾ ਵਿਖੇ ਚੈਂਬਰ ਰੋਡ ‘ਤੇ ਸਥਿਤ ਕੋਰੀਅਰ ਦੀ ਦੁਕਾਨ ‘ਚ ਹੋਏ ਬੰਬ ਧਮਾਕੇ ‘ਚ ਲੋੜੀਂਦੇ ਮੁਲਜ਼ਮ ਨੂੰ ਪੰਜਾਬ ਅਤੇ ਉੜੀਸਾ ਦੀ ਰਾਊਰਕੇਲਾ ਪੁਲਿਸ ਨੇ ਸਾਂਝੇ ਤੌਰ ‘ਤੇ ਚਲਾਈ ਮੁਹਿੰਮ ਦੌਰਾਨ ਰਾਊਰਕੇਲਾ ਦੀ ਬਸੰਤ ਕਾਲੋਨੀ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਰਾਜਾਰਾਜ ਰਾਜਯਾਨ (52) ਵਜੋਂ ਹੋਈ ਹੈ। ਮੁਲਜ਼ਮ ਮੋਗਾ ਵਿਖੇ ਬੰਬ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਰਿਸ਼ਤੇਦਾਰ ਦੇ ਘਰ ਰਾਊਰਕੇਲਾ ਆ ਗਿਆ ਸੀ, ਤਾਂ ਕਿ ਪੁਲਿਸ ਉਸ ਦੀ ਭਾਲ ਨਾ ਸਕੇ। ਆਪਣੀ ਪਹਿਚਾਣ ਛੁਪਾਉਣ ਲਈ ਮੁਲਜ਼ਮ ਨਕਲੀ ਵਾਲਾਂ ਦੀ ਵਿਗ ਪਹਿਨਦਾ ਸੀ।
Moga courier blast case
ਪੁਲਿਸ ਵੱਲੋਂ ਮੁਲਜ਼ਮ ਰਾਜਾਰਾਜ ਕੋਲੋਂ ਬੰਬ ਬਣਾਉਣ ਦਾ ਸਮਾਨ ਵੀ ਬਰਾਮਦ ਕੀਤਾ ਹੈ। ਉਸ ਕੋਲੋਂ ਇੱਕ ਲੈਪਟਾਪ, ਚਾਰ ਬੈਟਰੀਆਂ, ਬੰਬ ਬਣਾਉਣ ਵਿੱਚ ਇਸਤੇਮਾਲ ਹੋਣ ਵਾਲੀ ਤਾਰ, ਵੋਲਟੇਜ ਮੀਟਰ ਅਤੇ ਇੱਕ ਹਾਰਡ ਡਿਸਕ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਬੰਬ ਰਾਜਾਰਾਜ ਨੇ ਖ਼ੁਦ ਹੀ ਤਿਆਰ ਕੀਤਾ ਸੀ।

ਰਾਜਾਰਾਜ ਦਾ ਮੋਗਾ ਵਿਖੇ ਰਹਿੰਦੇ ਉਸ ਦੇ ਰਿਸ਼ਤੇਦਾਰ ਨਾਲ ਜਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਬਦਲੇ ਦੀ ਭਾਵਨਾ ਨਾਲ ਪਾਰਸਲ ਬੰਬ ਤਿਆਰ ਕਰਕੇ ਆਪਣੇ ਰਿਸ਼ਤੇਦਾਰ ਦੇ ਘਰ ਭੇਜਿਆ ਸੀ ਪਰ ਡਿਲੀਵਰੀ ਤੋਂ ਪਹਿਲਾਂ ਹੀ ਉਹ ਬੰਬ ਰਸਤੇ ਵਿੱਚ ਫੱਟ ਗਿਆ। ਇਸ ਬੰਬ ਕਾਂਡ ਵਿੱਚ ਪਾਰਸਲ ਕੰਪਨੀ ਦੇ ਦੋ ਕਰਮਚਾਰੀ ਗੰਭੀਰ ਜ਼ਖ਼ਮੀ ਹੋਏ ਸਨ।

Facebook Comments
Facebook Comment