• 12:30 pm
Go Back
mitsubishi-outlander

ਨਵੀਂ ਦਿੱਲੀ: ਮਿਤਸੁਬਿਸ਼ੀ ਕਾਰ ਨਿਰਮਾਤਾ ਕੰਪਨੀ ਹੁਣ ਜਲਦੀ ਹੀ ਭਾਰਤ ‘ਚ ਆਪਣੀ ਨਵੀਂ ਆਊਟਲੈਂਡਰ ਐੱਸ. ਯੂ. ਵੀ. ਨਾਂ ਦੀ ਕਾਰ ਨੂੰ ਅਧਿਕਾਰਤ ਤੌਰ ਤੇ ਲਾਂਚ ਕਰਨ ਵਾਲੀ ਹੈ। ਕੰਪਨੀ ਇਸ ਨੂੰ 20 ਅਗਸਤ ਤਕ ਲਾਂਚ ਕਰੇਗੀ। ਇਹ ਇਕ ਪ੍ਰੀਮੀਅਮ ਮਿੱਡ ਸਾਈਜ਼ ਐੱਸ.ਯੂ.ਵੀ ਹੋਵੇਗੀ ਤੇ 2007 ‘ਚ ਡੈਬੀਊ ਕਰਨ ਤੋਂ ਬਾਅਦ ਭਾਰਤੀ ਬਾਜ਼ਾਰ ‘ਚ ਕਮਬੈਕ ਕਰੇਗੀ।
ਮਿਤਸੁਬਿਸ਼ੀ ਆਊਟਲੈਂਡਰ ਐੱਸ. ਯੂ. ਵੀ. ਨੂੰ 2.4 ਲਿਟਰ ਪੈਟਰੋਲ ਇੰਜਣ ਦੇ ਨਾਲ ਲਾਂਚ ਕੀਤਾ ਜਾਵੇਗਾ। ਇੰਜਣ ਨੂੰ ਸੀ. ਵੀ. ਟੀ ਗਿਅਰਬਾਕਸ ਨਾਲ ਲੈਸ ਕੀਤਾ ਜਾਵੇਗਾ। ਇਸ ‘ਚ ਟੂ ਵ੍ਹੀਲ ਡਰਾਈਵ ਜਾਂ ਆਲ ਵ੍ਹੀਲ ਡਰਾਈਵ ਦੀ ਆਪਸ਼ਨ ਮਿਲ ਸਕਦੀ ਹੈ। ਇਸ ਦਾ ਇੰਜਣ 167 ਬੀ. ਐੈੱਚ. ਪੀ. ਦਾ ਪਾਵਰ ਅਤੇ 222 ਨਿਊਟਨ ਮੀਟਰ ਟਾਰਕ ਜਨਰੇਟ ਕਰੇਗਾ।

Mitsubishi Outlander SUVਆਊਟਲੈਂਡਰ ਐੱਸ. ਯੂ. ਵੀ. ਕਾਰ ‘ਚ ਹੁਣ ਪੰਜ ਦੀ ਜਗ੍ਹਾ ਸੱਤ ਸੀਟਾਂ ਮਿਲਣਗੀਆਂ ਤੇ ਇਹ ਸਾਰੀਆਂ ਲੈਦਰ ਸੀਟਾਂ ਹੋਣਗੀਆਂ। ਇਸ ‘ਚ ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ ਹੋਵੇਗਾ। ਇਸ ਦਾ ਡੈਸ਼ਬੋਰਡ, ਇੰਟੀਰੀਅਰ ਲੇਆਊਟ ਦੇਖਣ ‘ਚ ਮਾਡਰਨ ਹੋਵੇਗਾ ਤੇ ਨਵੇਂ ਇੰਸਟਰੂਮੈਂਟ ਕਲਸਟਰ ਵਲੋਂ ਲੈਸ ਹੋਵੇਗਾ। ਸੁਰੱਖਿਆ ਦੇ ਲਿਹਾਜ਼ ਨਾਲ ਮਿਤਸੁਬਿਸ਼ੀ ਆਊਟਲੈਂਡਰ ਐੱਸ. ਯੂ. ਵੀ. ‘ਚ ਸੱਤ ਏਅਰਬੈਗ, ਟ੍ਰੈਕਸ਼ਨ ਕੰਟਰੋਲ, ਏ. ਬੀ. ਐੱਸ, ਈ. ਬੀ. ਡੀ ਆਦਿ ਫੀਚਰ ਹੋਣਗੇ। ਇਸਦੀ ਐਕਸ-ਸ਼ੋਰੂਮ ‘ਚ ਕੀਮਤ 31.84 ਲੱਖ ਰੁਪਏ ਹੈ। ਇਸਦਾ ਮੁਕਾਬਲਾ ਮੁਕਾਬਲਾ Toyota Fortuner ਤੇ ਆਉਣ ਵਾਲੀ ਨਵੀਂ ਅਪਡੇਟਿਡ ਹੌਂਡਾ ਸੀ-ਆਰ ਵੀ ਨਾਲ ਹੋਵੇਗਾ।

Facebook Comments
Facebook Comment