• 2:44 am
Go Back
Mississauga mayor

ਮਿਸੀਸਾਗਾ: ਮਿਸੀਸਾਗਾ ਵਿੱਚ ਹੋਈ ਮੇਅਰ ਅਤੇ ਸਿਟੀ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਆ ਚੁਕੇ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਚੱਲ ਰਹੇ ਪ੍ਰਭਾਵ ਅਤੇ ਲੋਕਾਂ ਦੀ ਆਸ ਮੁਤਾਬਕ ਹੀ ਆਏ ਹਨ। ਮਿਸੀਸਾਗਾ ਵਾਸੀਆਂ ਵਲੋਂ ਇਸ ਵਾਰ ਵੀ ਬੌਨੀ ਕਰੌਂਬੀ ਨੂੰ ਮੁੜ ਆਪਣਾ ਮੇਅਰ ਚੁਣ ਲਿਆ ਗਿਆ ਹੈ। ਮਿਸੀਸਾਗਾ ਦੀਆਂ ਇਨ੍ਹਾਂ ਚੋਣਾਂ ਵਿੱਚ ਬੌਨੀ ਕਰੌਂਬੀ ਦੇ ਚੋਣਾਂ ਵਿੱਚ ਅੱਗੇ ਚੱਲਣ ਦੀ ਹਵਾ ਪਹਿਲਾਂ ਹੀ ਚਲ ਰਹੀ ਸੀ ਜੋ ਕਿ ਨਤੀਜੇ ਆਉਣ ਤੋਂ ਬਾਅਦ ਸੱਚ ਸਾਬਤ ਹੋਈ। ਮਿਸੀਸਾਗਾ ਵਾਸੀਆਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਪਿਛਲੀ ਮੇਅਰ ਹੇਜ਼ਲ ਮਕੈਲੀਅਨ ਦੀ ਤਰਾਂ ਬੌਨੀ ਕਰੌਂਬੀ ਨੂੰ ਵੀ ਵਾਰ-ਵਾਰ ਮੇਅਰ ਬਣਾ ਕੇ ਸਿਟੀ ਹਾਲ ਵਿੱਚ ਸਥਿਰਤਾ ਬਣਾਈ ਰੱਖਣਾ ਚਾਹੁੰਦੇ ਹਨ। ਮਿਸੀਸਾਗਾ ਵਿੱਚ ਸਿਟੀ ਕਾਉਂਸਲ ਲਈ ਦੋ ਹੋਰ ਨਤੀਜੇ ਦਿਲਚਸਪ ਰਹੇ। ਵਾਰਡ ਨੰਬਰ 7 ਤੋਂ ਸਾਬਕਾ ਲਿਬਰਲ ਐਮ ਪੀਪੀ ਅਤੇ ਭਾਰਤੀ ਮੂਲ ਦੀ ਉਮੀਦਵਾਰ ਦੀਪਿਕਾ ਡਰਮੇਲਾ ਨੇ ਚੋਣ ਜਿੱਤੀ ਹੈ ਜਦੋਂ ਕਿ ਵਾਰਡ ਨੰਬਰ 1 ਤੋਂ ਸਾਬਕਾ ਕੰਜ਼ਰਵੇਟਿਵ ਐਮਪੀ ਬਰੈਡ ਬੱਟ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਬਾਕੀ ਸਾਰੇ ਵਾਰਡਾਂ ਵਿੱਚ ਆਸ ਮੁਤਾਬਕ ਮੌਜੂਦਾ ਕਾਉਂਸਲਰ ਦੁਬਾਰਾ ਚੁਣੇ ਗਏ ਹਨ।

Facebook Comments
Facebook Comment