Go Back
Midterm elections

ਨਿਊਯਾਰਕ: ਅਮਰੀਕਾ ‘ਚ ਹੋਈਆਂ ਮਿੱਡ ਟਰਮ ਚੋਣਾਂ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜੀ ਹਾਂ ਹੁਣ ਤੁਹਾਨੂੰ ਦੱਸਦੇ ਹਾਂ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਦਰਅਸਲ ਇਨ੍ਹਾਂ ਚੋਣਾਂ ਵਿਚ ਇਕ ਅਜਿਹਾ ਉਮੀਦਵਾਰ ਜਿੱਤ ਗਿਆ ਹੈ ਜਿਸ ਦੀ 3 ਹਫਤਿਆਂ ਪਹਿਲਾਂ ਮੌਤ ਹੋ ਚੁਕੀ ਹੈ। ਜਿਸ ਸ਼ਖਸ ਦਾ ਨਾਂ ਡੇਨਿਸ ਹੋਫ ਹੈ, ਜਿਸ ਦਾ ਨਿਵਾਡਾ ‘ਚ ਚੰਗਾ ਨਾਂ ਹੈ। 72 ਸਾਲਾ ਦੇ ਡੇਨਿਸ ਨੇ ਅਮਰੀਕਾ ‘ਚ ਕਈ ਕਾਨੂੰਨਨ ਬਦਕਾਰੀ ਦੇ ਅੱਡੇ ਚਲਾਉਂਦੇ ਹਨ।

ਹੋਫ ਨਿਵਾਡਾ ਤੋਂ ਹੀ ਚੋਣ ਲੱੜ ਰਹੇ ਸਨ, 16 ਅਕਤੂਬਰ ਨੂੰ ਆਪਣੇ ਬਦਕਾਰੀ ਅੱਡੇ ‘ਚ ਆਪਣਾ ਜਨਮਦਿਨ ਮਨਾਉਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਦੱਸ ਦਈਏ ਕਿ ਹੋਫ ਟਰੰਪ ਦੀ ਪਾਰਟੀ ਰਿਪਬਲਿਕਨ ਦੇ ਉਮੀਦਵਾਰ ਸਨ। ਮੌਤ ਤੋਂ ਬਾਅਦ ਵੀ ਬੈਲਟ ਤੋਂ ਉਨ੍ਹਾਂ ਦਾ ਨਾਂ ਨਹੀਂ ਹਟਾਇਆ ਸੀ, ਫਿਲਹਾਲ ਉਨ੍ਹਾਂ 68 ਫੀਸਦੀ ਵੋਟਾਂ ਮਿਲੀਆਂ ਹਨ। ਹੋਫ ਨੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਲੇਸੀਆ ਰੋਮਨੋਵ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ।
Midterm elections
ਰਿਪਬਲਿਕਨ ਪਾਰਟੀ ਪਹਿਲਾਂ ਹੀ ਤੈਅ ਕਰ ਚੁਕੀ ਸੀ ਕਿ ਹੋਫ ਦਾ ਨਾਂ ਨਹੀਂ ਹਟਾਇਆ ਜਾਵੇਗਾ। ਹੁਣ ਉਨ੍ਹਾਂ ਦੇ ਜਿੱਤਣ ਤੇ ਪਾਰਟੀ ਕਿਸੇ ਹੋਰ ਨੂੰ ਉਸ ਦੀ ਥਾਂ ਨਿਯੁਕਤ ਕਰੇਗੀ। ਦੱਸ ਦਈਏ ਕਿ ਹੋਫ ਕੁਝ ਕਿਤਾਬਾਂ ਲਿੱਖ ਚੁਕੇ ਹਨ ਅਤੇ ਉਨ੍ਹਾਂ ਨੇ ਕੁਝ ਐਡਲਟ ਟੀ. ਵੀ. ਸੀਰੀਜ਼ ‘ਚ ਵੀ ਕੰਮ ਕੀਤਾ ਸੀ। ਅਮਰੀਕਾ ‘ਚ ਬਦਕਾਰੀ ਦੇ ਅੱਡਿਆਂ ‘ਤੇ ਬੈਨ ਦੇ ਉਹ ਸਖਤ ਖਿਲਾਫ ਸਨ। ਦੱਸ ਦਈਏ ਕਿ ਨੇਵਾਡਾ ਅਮਰੀਕਾ ਦਾ ਇਕੱਲਾ ਅਜਿਹਾ ਰਾਜ ਹੈ ਜਿੱਥੇ ਕਾਨੂੰਨੀ ਰੂਪ ਤੋਂ ਬਦਕਾਰੀ ਦੇ ਅੱਡੇ ਚਲਾਉਣ ਦੀ ਇਜਾਜ਼ਤ ਹੈ।

Facebook Comments
Facebook Comment