• 8:11 am
Go Back
Meng Wanzhou Granted Bail

ਵੈਨਕੂਵਰ: ਚੀਨ ਦੀ ਟੈਲੀਕਾਮ ਕੰਪਨੀ ਹੁਆਵੇਈ ਦੀ ਸੀਐੱਫਓ ਵਾਂਗਝਾਉ ਨੂੰ ਕੈਨੇਡਾ ਦੀ ਬ੍ਰਿਟਸ਼ ਕੋਲੰਬੀਆ ਦੀ ਸਪਰੀਮ ਕੋਰਟ ਨੇ 10 ਮੀਲੀਅਨ ਡਾਲਰ ਦੇ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਮੇਂਗ ਉੱਪਰ ਕੁਝ ਸ਼ਰਤਾਂ ਲਗਾਈਆਂ ਹਨ। ਇਨ੍ਹਾਂ ਸ਼ਰਤਾਂ ‘ਚ ਮੇਂਗ ਦੇ ਕੈਨੇਡਾ ਛੱਡ ਕੇ ਜਾਣ ਉੱਤੇ ਪਬੰਦੀ ਲਗਾਈ ਹੈ।

Meng Wanzhou Granted Bail
Meng Wanzhou Granted Bail

ਅਦਾਲਤ ਨੇ ਮੇਂਗ ਨੂੰ ਇਲੈਕਟਰੌਨਿਕ ਟਰੈਕਿੰਗ ਡਿਵਾਈਸ ਪਾ ਕੇ ਰੱਖਣ ਲਈ ਵੀ ਕਿਹਾ ਹੈ। ਅਦਾਲਤ ਨੇ ਮੇਂਗ ਦੇ ਰਾਤ ਦੇ 11 ਵਜੇ ਤੋਂ ਸਵੇਰ ਦੇ 6 ਵਜੇ ਤੱਕ ਘਰੋਂ ਬਾਹਰ ਨਿਕਲਣ ਉੱਤੇ ਵੀ ਪਬੰਦੀ ਲਗਾਈ ਹੈ। ਅਦਾਲਤ ਨੇ ਮੇਂਗ ਦਾ ਪਾਸਪੋਰਟ ਅਤੇ ਟਰੈਵਲ ਦਸਤਾਵੇਜ਼ ਆਪਣੇ ਕਬਜ਼ੇ ‘ਚ ਲੈ ਲਏ ਹਨ। ਜ਼ਮਾਨਤ ਦਿੰਦੇ ਹੋਏ ਕਿਹਾ ਹੈ ਕਿ ਮੇਂਗ ਇੱਕ ਸਮਝਦਾਰ ਅਤੇ ਪੜ੍ਹੀ ਲਿਖੀ ਕਾਰੋਬਾਰੀ ਔਰਤ ਹੈ ਅਤੇ ਉਹ ਅਦਾਲਤ ਦੇ ਫੈਸਲੇ ਦੀ ਉਲੰਘਣਾ ਨਹੀਂ ਕਰੇਗੀ।
Meng Wanzhou Granted Bail
ਅਦਾਲਤ ਨੇ ਜ਼ਮਾਨਤ ਦੇ 10 ਮੀਲੀਅਨ ਦਾਲਰ ਵਿੱਚੋਂ ਮੇਂਗ 7.5 ਮੀਲੀਅਨ ਡਾਲਰ ਨਕਦ ਜਮ੍ਹਾ ਕਰਵਾਉਣ ਲਈ ਵੀ ਅਖਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਲੋਂ ਮੇਂਗ ਵਾਂਗਝਾਉ ਨੂੰ ਵੈਨਕੂਵਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
Meng Wanzhou Granted Bail
ਮੇਂਗ ਉੱਤੇ ਕੈਨੇਡਾ ਅਤੇ ਅਮਰੀਕਾ ਨੇ ਦੋਸ਼ ਲਾਏ ਸਨ ਕੇ ਉਸ ਨੇ ਇਰਾਨ ਉੱਤੇ ਲੱਗੀਆਂ ਪਬੰਦੀਆਂ ਦੀ ਉਲੰਘਣਾ ਕੀਤੀ ਹੈ। ਇਸ ਮਗਰੋਂ ਨਿਰਾਜ਼ ਹੋਏ ਚੀਨ ਨੇ ਕੈਨੇਡਾ ਦੇ ਸਾਬਕਾ ਡਿਪਲੋਮੈਟ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਅਮਰੀਕੀ ਰਾਜਦੂਤ ਨੂੰ ਸੰਮਨ ਕਰ ਦਿੱਤੇ ਸਨ।ਮੇਂਗ ਨੂੰ ਮਿਲੀ ਜ਼ਮਾਨਤ ਤੋਂ ਲੱਗਦਾ ਹੈ ਕਿ ਕੈਨੇਡਾ ਚੀਨ ਦੁਆਰਾ ਪਾਏ ਜਾ ਰਹੇ ਕੂਟਨੀਤਿਕ ਦਬਾਅ ਹੇਠ ਆ ਗਿਆ ਹੈ।

Facebook Comments
Facebook Comment