• 2:02 pm
Go Back
Mars wind

ਪਿਛਲੇ ਹਫਤੇ ਨਾਸਾ ਨੇ ਮੰਗਲ ਗ੍ਰਹਿ ਦੀ ਸਤਹ ‘ਤੇ ਸਫਲਤਾਪੂਰਵਕ ਪਹੁੰਚਣ ਵਾਲੇ ਆਕਾਸ਼ ਯਾਨ ਇਨਸਾਈਟ ਨੇ ਹਵਾਵਾਂ ਦੀ ਵਾਈਬਰੇਸ਼ਨਜ਼ ਨੂੰ ਰਿਕਾਰਡ ਕੀਤਾ ਹੈ ਅਤੇ ਹੁਣ ਇਸਨੂੰ ਲੋਕ ਸੁਣ ਸਕਦੇ ਹਨ। ਨਾਸਾ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ 10 ਤੋਂ 15 ਮੀਲ ਪ੍ਰਤੀ ਘੰਟੇ ਦੀ ਸਪੀਡ ਨਾਲ ਚਲਣ ਵਾਲੀਆਂ ਹਵਾਵਾਂ ਦੀ ਆਵਾਜ਼ ਉਸ ਸਮੇਂ ਕੈਪਚਰ ਕੀਤੀਆਂ ਗਈਆਂ ਜਦੋਂ ਉਹ ਇਨਸਾਈਟ ਦੇ ਸੋਲਰ ਪੈਨਲ ਤੱਕ ਪਹੁੰਚੀਆਂ।

Mars wind

Mars wind
ਦੋ ਸੈਂਸਰਜ਼ ਨੇ ਵਾਈਬਰੇਸ਼ਨਜ਼ ਨੂੰ ਕੀਤਾ ਪਿਕ: ਲੈਂਡਰ ਦੇ ਅੰਦਰ ਮੌਜੂਦ ਪ੍ਰੈਸ਼ਰ ਸੈਂਸਰ ਅਤੇ ਲੈਂਡਰ ਦੇ ਡੇਕ ‘ਤੇ ਲੱਗਿਆ ਸਿਸਮੋਮੀਟਰ ਇਨਸਾਈਟ ਦੀ ਰੋਬੋਟਿਕ ਬਾਂਹ ਦੁਆਰਾ ਸਤਹ ‘ਤੇ ਤਾਇਨਾਤ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਇੰਪੀਰਿਅਲ ਕਾਲਜ ਲੰਦਨ ਦੇ ਮੁੱਖ ਜਾਂਚਕਰਤਾ ਥਾਮਸ ਪਾਇਕ ਨੇ ਕਿਹਾ ਕਿ ਇਹ ਸਭ ਤੋਂ ਪਹਿਲਾਂ 15 ਮਿੰਟ ਦਾ ਡੇਟਾ ਹੈ ਜੋ ਸ਼ਾਰਟ ਪੀਰਿਅਡ ਸਿਸਮੋਮੀਟਰ ਤੋਂ ਆਇਆ ਹੈ।
Mars wind
ਇਸਦੇ ਬਾਰੇ ਗੱਲ ਕਰਦੇ ਹੋਏ ਨਾਸਾ ਜੈਟ ਕੈਲੀਫੋਰਨੀਆ ਦੇ ਪੈਸਾਡੇਨਾ ਸਥਿਤ ‘ਜੈਟ ਪ੍ਰਪਲਸ਼ਨ ਲੈਬੋਰੇਟਰੀ’ ( ਜੇਪੀਐੱਲ ) ਵਿੱਚ ਮਿਸ਼ਨ ਦੇ ਮੁੱਖ ਜਾਂਚ ਕਰਤਾ ਬਰੂਸ ਬੈਨਡਰਟ ਨੇ ਕਿਹਾ, ਸਥਾਨਕ ਸਮੇਂ 5 ਵਜੇ ਦੇ ਕਰੀਬ ਉੱਤਰ-ਪੱਛਮ ਤੋਂ ਦੱਖਣ-ਪੂਰਬ ਵੱਲ ਚਲਣ ਵਾਲੀਆਂ ਇਨ੍ਹਾਂ ਹਵਾਵਾਂ ਨੂੰ ਮਹਿਸੂਸ ਕਰਨਾ ਕ ਅਨਿਯੋਜਿਤ ਟਰੀਟ ਹੈ।

Facebook Comments
Facebook Comment