• 3:28 pm
Go Back
Marijuana Cancer Treatment

ਜਿਸ ਭੰਗ ਨੂੰ ਇੱਕ ਨਸ਼ੀਲੇ ਪਦਾਰਥ ਦ ਰੂਪ ‘ਚ ਜਾਣਿਆ ਜਾਂਦਾ ਹੈ ਉਥੇ ਹੀ ਹੁਣ ਇਹ ਗੰਭੀਰ ਬਿਮਾਰੀਆਂ ‘ਚ ਦਰਦ ਤੋਂ ਰਾਹਤ ਦਵਾਉਣ ਦਾ ਕੰਮ ਕਰੇਗੀ। ਦੇਸ਼ ‘ਚ ਭੰਗ ਨਾਲ ਅਜਿਹੀ ਸਸਤੀ ਦਵਾਈ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕੈਂਸਰ ਤੇ ਸਿਕੇਲ ਸੈਲ ਅਨੀਮੀਆ ਵਰਗੀਆਂ ਗੰਭੀਰ ਬਿਮਾਰੀਆਂ ‘ਚ ਅਸਹਿਣ ਦਰਦ ਨੂੰ ਹਰਾਉਣ ਦਾ ਕੰਮ ਕਰੇਗੀ ਤੇ ਕੁਝ ਦੇਸ਼ਾਂ ‘ਚ ਇਸਦੀ ਵਰਤੋਂ ਸ਼ੁਰੂ ਵੀ ਹੋ ਚੁੱਕੀ ਹੈ। ਇਹ ਜੰਮੂ ਸਥਿਤ ਕੌਂਸਲ ਆਫ
ਇੰਡਸਟੀਅਲ ਰਿਸਰਚ (ਸੀਐਸਆਈਆਰ) ਇੰਡੀਅਨ ਇੰਸਟੀਟਿਊਟ ਆਫ ਇੰਟੀਗ੍ਰੇਟਿਵ ਮੈਡੀਸਿਨ ਅਤੇ ਇੱਕ ਦਵਾਈ ਕੰਪਨੀ ਦੁਆਰਾਂ ਸੰਯੁਕਤ ਰੂਪ ‘ਚ ਤਿਆਰ ਸਮੇਲਨ ‘ਚ ਸਾਹਮਣੇ ਆਈ।

Marijuana Cancer Treatment

Marijuana Cancer Treatment
ਇਸ ਸਮੇਲਨ ‘ਚ ਏਮਸ ਸਮੇਤ ਕਈ ਸੰਸਥਾਨਾਂ ਅਤੇ ਵਿਭਾਗਾਂ ਦੇ ਮਾਹਰਾਂ ਨੇ ਹਿੱਸਾ ਲਿਆ। ਮਾਹਰਾਂ ਨੇ ਭੰਗ ਨਾ ਦਵਾਈ ਬਣਾਉਣ ਲਈ ਕਾਨੂੰਨ ਨੂੰ ਥੋੜੀ ਖੁੱਲ੍ਹ ਦੇਣ ਦੀ ਮੰਗ ਕੀਤੀ ਤਾਂਕਿ ਦਵਾਈ ਬਣਾਉਣ ਦਾ ਰਸਤਾ ਸਾਫ ਹੋ ਸਕੇ। ਕੈਂਸਰ ਦੇ ਇਲਾਜ ਦੀ ਇੱਕ ਸਟੱਡੀ ਚੂਹਿਆਂ ਤੇ ਵੀ ਕੀਤੀ ਗਈ, ਜਿਸਦੇ ਨਾਲ ਪਤਾ ਚੱਲਿਆ ਕਿ ਭੰਗ ਦੀ ਸਹਾਇਤਾ ਨਾਲ ਕੈਂਸਰ ਦੇ ਮਰੀਜ਼ਾਂ ਦੀ ਬਿਮਾਰੀ ਨੂੰ ਘੱਟ ਕੀਤਾ ਜਾ ਸਕਦਾ ਹੈ। ਆਯੂਸ਼ ਮੰਤਰਾਲੇ ਦੀ ਸੰਸਥਾ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸ ਨੇ ਭੰਗ ਦੀ ਮਦਦ ਨਾਲ ਕੈਂਸਰ ਦੀ ਦਵਾਈ ਤਿਆਰ ਕੀਤੀ ਹੈ।
Marijuana Cancer Treatment
ਦੱਸਿਆ ਜਾ ਰਿਹਾ ਹੈ ਕਿ ਭੰਗ ਤੋਂ ਬਣੀ ਦਵਾਈਆਂ ਨੂੰ ਦੇਸ਼ ਵਿੱਚ ਹੀ ਬਣਾਇਆ ਜਾਵੇਗਾ ਅਤੇ ਅਗਲੇ ਸਾਲ ਤੱਕ ਇਹ ਉਪਲੱਬਧ ਵੀ ਹੋ ਸਕਦੀ ਹੈ। ਹੁਣ AIIMS ਕੀਮੋਥੈਰੇਪੀ ਤੋਂ ਗੁਜ਼ਰ ਰਹੇ ਮਰੀਜ਼ਾਂ ਤੇ ਮਾਰਚ ਤੋਂ ਭੰਗ ਦੇ ਪੱਤਿਆਂ ਤੋਂ ਬਣੀ ਦਵਾਈਆਂ ਦਾ ਇਸਤੇਮਾਲ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਕਿੰਨੀ ਅਸਰਦਾਰ ਹੋਵੇਗੀ। ਭੰਗ ਤੋਂ ਦੂਜੀ ਬਿਮਾਰੀਆਂ ਦੇ ਇਲਾਜ ਲਈ ਵੀ ਦਵਾਈਆਂ ਬਣਾਉਣ ਦਾ ਕੰਮ ਚੱਲ ਰਿਹਾ ਹੈ।
Marijuana Cancer Treatment
ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਦੇ ਡਾਇਰੈਕਟਰ ਰਾਮ ਵਿਸ਼ਵਕਰਮਾ ਦਾ ਕਹਿਣਾ ਹੈ ਕਿ ਦਵਾਈਆਂ ਕੈਨਾਬਿਸ ( ਭੰਗ ) ਉੱਤੇ ਆਧਾਰਿਕ ਹੋਣਗੀਆਂ। ਜੋ ਕਿ ਬੂਟੇ ਵਿੱਚ ਮੋਜੂਦ ਇੱਕ ਪਦਾਰਥ ਹੈ। ਇਹ ਬਹੁਤ ਲਾਭਦਾਇਕ ਹੈ। ਬਦਕਿਸਮਤੀ ਨਾਲ ਇਸਦੇ ਪ੍ਰਤੀ ਆਸ- ਪਾਸ ਗਲਤ ਗੱਲਾਂ ਹਨ। ਜਿਸਦੇ ਕਾਰਨ ਇਸ ਤੇ ਲੰਬੇ ਸਮਾਂ ਤੱਕ ਸਟੱਡੀ ਨਹੀਂ ਹੋ ਸਕੀ ਸੀ।
Marijuana Cancer Treatment
ਭੰਗ ਦੀਆਂ 500 ਕਿਸਮਾਂ
ਭਾਰਤ ਵਿੱਚ ਭੰਗ ਦੀ 500 ਕਿਸਮਾ ਪਾਈਆਂ ਜਾਂਦੀਆਂ ਹਨ। ਉਨ੍ਹਾਂ ਵਿਚੋਂ ਚੰਗੀ ਕਿਸਮ ਦੀ ਪਹਿਚਾਣ ਕਰ ਸਸਤੀ ਦਵਾਈ ਤਿਆਰ ਕੀਤੀ ਜਾਵੇਗੀ ।

Facebook Comments
Facebook Comment